ਅੱਪਰਾ, (ਸਮਾਜ ਵੀਕਲੀ)-ਕਰੀਬੀ ਪਿੰਡ ਥਲਾ ਵਿਖੇ ਇੱਕ ਗੱਡੀ ਚਾਲਕ ਨੇ ਪੈਦਲ ਜਾ ਰਹੇ ਇੱਕ ਨੌਜਵਾਨ ਨੂੰ ਪਿੱਛਿਓਂ ਟੱਕਰ ਮਾਰ ਕੇ ਜਖ਼ਮੀ ਕਰ ਦਿੱਤਾ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਫਿਲੌਰ ਵਿਖੇ ਜੇਰੇ ਇਲਾਜ਼ ਜ਼ਖਮੀ ਨੌਜਵਾਨ ਸੰਦੀਪ ਕੁਮਾਰ ਪੁੱਤਰ ਬਿੱਟੂ ਰਾਮ ਵਾਸੀ ਪਿੰਡ ਥਲਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੈਂ ਆਪਣੇ ਪਿੰਡ ’ਚ ਹੀ ਆਟਾ ਚੱਕੀ ਦੇ ਨੇੜੇ ਪੈਦਲ ਜਾ ਰਿਹਾ ਸੀ, ਤਾਂ ਅੱਪਰਾ ਸਾਈਡ ਤੋਂ ਆ ਰਹੇ ਇੱਕ ਗੱਡੀ ਚਾਲਕ ਨੇ ਉਸਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਜਿਸ ਕਾਰਣ ਉਸ ਦੇ ਸੱਜੇ ਪੈਰ ਦਾ ਗਿੱਟਾ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ। ਲਸਾੜਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।