(ਸਮਾਜ ਵੀਕਲੀ)
“ਮੈਨੂੰ ਮਾਣ ਹੈ! ਕਾਲੇ ਰੰਗ ਉੱਤੇ
ਜੋ ਬੁੱਝ ਨਜਰਾਂ ਨੂੰ ਸਿਰੋ ਲੰਘਾਉਂਦਾ
ਹੈ,
ਮੈੰਨੂੰ ਮਾਣ ਹੈ! ਉਸ ਸਿੰਗਰ ਉੁੱਤੇ
ਜੋ ਯਾਰ ਬਣਾ ਕੁਦਰਤ ਨੂੰ ਗੀਤ ਸੁਣਾਉਂਦਾ ਹੈ!
ਮੈੰਨੂੰ ਮਾਣ ਨਹੀਂ! ਉਸ ਜਵਾਨੀ ਉੁੱਤੇ
ਜੋ ਟੀਕੇ ਨਸ਼ੇ ਦੇ ਅਾਦਿ ਨੇ,
ਨਾ ਮਾਣ ਹੈ ਮੈੰਨੂੰ! ਲੱਚਰ ਗੀਤਾ ਤੇ
ਜੋ ਪੰਜਾਬ ਮੇਰੇ ਦੀ ਬਰਬਾਦੀ ਨੇ!
ਮੈੰਨੂੰ ਮਾਣ ਹੈ! ਉਹਨਾਂ ਲੀਡਰਾਂ ਤੇ
ਜਿੰਨਾ ਨੇ ਹੱਥਾਂ ਨੂੰ ਕਿਰਤ, ਲੋਕਾਂ ਨੂੰ ਕੰਮ ਦਿੱਤਾ,
ਮੈੰਨੂੰ ਮਾਣ ਹੈ! ਅਪਣੇ ਪੰਜਾਬੀ ਹੋਣ ਦਾ
ਜਿੱਥੇ ਮਾਵਾਂ ਨੇ ਭਗਤਾਂ,ਸਿੰਘਾਂ ਨੂੰ ਜਨਮ ਦਿੱਤਾ!
ਮੈੰਨੂੰ ਮਾਣ ਨਹੀਂ! ਉਸ ਸੰਗਤ ਉੱਤੇ
ਜਿੱਥੇ ਨਿੰਦਿਆ ਚੁਗਲੀ ਹੁੰਦੀ ਹੋਵੇ,
ਮੈੰਨੂੰ ਮਾਣ ਨਹੀਂ! ਉਹਨਾਂ ਪਾਖੰਡੀਆਂ ਤੇ
ਜਿੰਨਾ ਦੀ ਲੋਕਾਂ ਪਿੱਛੇ ਉੁੱਗਲੀ ਹੋਵੇ!
ਮੈੰਨੂੰ ਮਾਣ ਹੈ! ਉਸ ਇਨਸਾਨੀਅਤ ਤੇ
ਜੋ ਲਾਚਾਰ ਦੀ ਮਜ਼ਬੂਰੀ ਨੂੰ ਸਮਝ ਜਾਵੇ,
ਮੈੰਨੂੰ ਮਾਣ ਹੈ! ਅਪਣੇ ਭਾਈਚਾਰੇ ਤੇ
ਜਿੱਥੇ ਬੰਦਾ, ਬੰਦੇ ਦੇ ਕੰਮ ਆਵੇ !
ਮੈੰਨੂੰ ਮਾਣ ਨਹੀਂ! ਉਸ ਕਲਮ ਉੁੱਤੇ
ਜੋ ਅਸਲੀਅਤ ਨੂੰ ਨਾ ਲਿਖ ਸਕੇ,
ਮੈੰਨੂੰ ਮਾਣ ਨਹੀਂ! ਉਸ ਚਰਿੱਤਰ ਉੁੱਤੇ
ਚੰਣ ਮੋਹਰਾਂ ਲਈ ਜੋ ਵਿਕ ਸਕੇ! “
ਗੋਰਖਨਾਥ ਸਿੰਘ
ਪਿੰਡ ਮੁਹੰਮਦਗਡ਼੍ਹ (ਮਲੇਰਕੋਟਲਾ )
7743080522