(ਸਮਾਜ ਵੀਕਲੀ)
ਮੁਹੱਬਤ..
ਤਾਂ
ਮੁਹੱਬਤ
ਹੁੰਦੀ ਐ।
ਕੋਈ.. ਮੇਲਾ ਥੋੜੀ…..?
ਬਈ…..!
ਇਕੋ ਦਿਨ’ਚ
ਮਨਾ ਲਿਆ!
ਇਹ ਤਾਂ
ਰੂਹਾਂ ਨੂੰ….
ਜਨਮਾਂ – ਜਨਮਾਤਰਾਂ
ਤੀਕ….
ਸ਼ਰਸ਼ਾਰ ਕਰਦਾ ,
ਅਪਣੱਤ ਭਰਿਆ
ਅਹਿਸਾਸ ਐ …।
ਉੱਡਣ…ਲਈ…..
ਖੰਭਾਂ..ਵਰਗਾ ।
ਜਿਉਂਦੇ…ਰਹਿਣ ਲਈ..
ਸਾਹਾਂ …ਵਰਗਾ ..।
ਹਰ …ਧੜਕਨ..ਕੀਤੀ..
ਬੰਦਗੀ … ਵਰਗਾ..।
ਜਿਸਮਾਂ ਤੋ….ਪਰਾਂ
ਰੂਹਾਂ… ਦੇ …ਰੂਬਰੂ ..
ਵਰਗਾ…।
ਅੰਤਰ ਮਨ ਚ
ਬਰਸਦੀ…ਪਵਿੱਤਰ…
ਕਣੀ ਵਰਗਾ..।
ਤੇਰੀ…. ਰੂਹਾਨੀ
ਤੱਕਣੀ…. ਵਰਗਾ
ਮੇਰੀ…. ਇਬਾਦਤ..
ਵਰਗਾ…।
ਸਿਰਫ, ਇੱਕ ਦਿਨ ਲਈ..??
….ਨਹੀਂ!…ਨਹੀਂ.!.!
ਇਹ ਤਾਂ..
ਇੱਕਮਿਕ ਤੇ ਇੱਕਮਿਕ ਹੀ..
ਹੋਣ ਵਰਗਾ..
ਹੁੰਗਾਰਾ… ਹੈ।
ਅੰਜਨਾ ਮੈਨਨ