ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੈਨੇਟ ਵਿੱਚ ਮਹਾਦੋਸ਼ ਚਲਾਉਣ ਦੀ ਸੰਵਿਧਾਨਿਕਤਾ ਬਾਰੇ ਹੋਈ ਵੋਟਿੰਗ ਵਿੱਚ ਛੇ ਰਿਪਬਲੀਕਨ ਮੈਂਬਰਾਂ ਨੇ ਆਪਣੀ ਵਿਰੋਧੀ ਡੈਮੋਕਰੇਟਿਕ ਪਾਰਟੀ ਦਾ ਸਾਥ ਦੇ ਦਿੱਤਾ। ਇਸ ਕਾਰਨ ਸੈਨੇਟ ਨੇ 44 ਦੇ ਮੁਕਾਬਲੇ 56 ਵੋਟਾਂ ਨਾਲ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਨੂੰ ਸੰਵਿਧਾਨਿਕਤਾ ’ਤੇ ਮੋਹਰ ਲਾ ਦਿੱਤੀ। ਇਸ ਦੇ ਨਾਲ ਹੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ‘ਤੇ ਮਹਾਦੋਸ਼ ਦੀ ਕਾਰਵਾਈ ਚਲਾਉਣ ਦਾ ਰਾਹ ਪੱਧਰਾ ਹੋ ਗਿਆ।
HOME ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੰਵਿਧਾਨਿਕਤਾ ’ਤੇ ਸੈਨੇਟ ਵੱਲੋਂ ਮੋਹਰ, ਛੇ ਰਿਪਬਲਿਕਨ ਮੈਂਬਰਾਂ...