ਪੰਜ ਦਰਿਆ

ਭੁਪਿੰਦਰ ਕੌਰ
(ਸਮਾਜ ਵੀਕਲੀ)
ਵਿਛੜੇ  ਦਰਿਆ ਰਾਤ ਨੂੰ ਮਿਲ  ਕੇ  ਗੱਲਾਂ ਕਰਦੇ ਨੇ,
ਵੰਡਾ ਕੇ  ਦੁੱਖ ਇਕ ਦੂਜੇ ਦਾ ਅੱਖਾਂ ਭਰਦੇ ਨੇ,
ਰਾਵੀ ਤੋਂ ਸਤਲੁਜ ਬਿਆਸ ਦਾ ਹਾਲ ਪੁੱਛਦਾ ਏ,
ਕਿਉਂ ਹੋ ਗਏ ਸੀ  ਦੋ ਪਾੜ ਸਵਾਲ ਪੁੱਛਦਾ ਏ,
ਸਵਰਗਾਂ ਦੀ  ਧਰਤੀ ਸਮਸ਼ਾਨ ਹੋ ਗਈ, ਪੰਜ ਦਰਿਆ ਦੀ ਧਰਤੀ ਵਿਰਾਨ ਹੋ ਗਈ।
ਆਜ਼ਾਦੀ ਲਈ ਜੰਗ ਦੀ ਚੱਲੀ ਲਹਿਰ,
ਬਣ ਕੇ ਟੁੱਟ ਪਈ  ਸੀ ਕਹਿਰ,
ਫੈਲਦਾ ਫੈਲਦਾ ਫੈਲ ਗਿਆ  ਜੀ ਨਫ਼ਰਤ ਦਾ ਜ਼ਹਿਰ,
ਪੰਜਾਬ ਦੀ ਧਰਤੀ ਫਿਰ  ਲਹੂ ਲੁਹਾਣ ਹੋ ਗਈ,
ਪੰਜ ਦਰਿਆ ਦੀ ਧਰਤੀ ਵਿਰਾਨ ਹੋ ਗਈ।
ਲਹੂ ਰਲਿਆਂ ਦਰਿਆਵਾਂ ਦੇ ਪਾਣੀ ਵਿੱਚ,
ਲਾਸ਼ਾਂ ਵਿੱਛ ਗਈਆਂ ਜੀ ਖੇਤਾਂ ਵਿੱਚ,
ਸ਼ਹੀਦਾਂ ਦੀ ਸੱਧਰਾਂ ਨਾ ਆਬਾਦ ਹੋਈਆਂ,
ਧੀਆਂ ਹਿੰਦ ਦੀਆਂ ਜੀ ਬਰਬਾਦ ਹੋਈਆਂ,
‘ ਭੁਪਿੰਦਰ ‘ ਮੌਤ ਵੀ ਉਸੇ ਦਿਨ ਮਿਹਰਬਾਨ ਹੋ ਗਈ,
ਪੰਜ ਦਰਿਆ ਦੀ ਧਰਤੀ ਵਿਰਾਨ ਹੋ ਗਈ।
ਭੁਪਿੰਦਰ ਕੌਰ, 
ਪਿੰਡ ਥਲੇਸ਼, ਜਿਲ੍ਹਾ ਸੰਗਰੂਰ, 
ਮੋਬਾਈਲ 6284310722
Previous articleਦਿੱਲੀ ਸੰਘਰਸ ਨੇ ਬਦਲੇ ਪੰਜਾਬ ਦੇ ਰੰਗ
Next articleਪ੍ਰਦੇਸ ਚੰਦਰਾ