ਫਰਿਆਦ

ਭੁਪਿੰਦਰ ਕੌਰ

 

ਕਿਸੇ ਨੇ ਨਾ ਜਾਣੀ,
ਜਿਹੜੀ ਮੌਤ ਤੂੰ ਮਾਣੀ,
ਤੇਰੀ ਸ਼ਹਾਦਤ ਨਾ ਕਿਸੇ ਪਛਾਣੀ,
ਦੇਸ਼ ‘ਚ ‘ ਵੇਖ ਕੇ ਅੱਤਿਆਚਾਰ ,
ਮੈਂ ਤੈਨੂੰ ਯਾਦ ਕਰਾਂ,
ਮੁੜ ਕੇ ਆਜਾ ਭਗਤ ਵੀਰੇਆਂ ਵੇ,
ਮੈਂ ਦਿਨ – ਰਾਤ ਫਰਿਆਦ ਕਰਾਂ ,
ਦੇਸ਼  ‘ਚ’ ਕਰਕੇ ਘਲੂ – ਘਾਰੇ ,
ਓ ਅੰਗਰੇਜ਼ ਤੁਰ ਗਏ,
ਹੋਰ ਆ ਗਏ ਅੱਤਿਆਚਾਰੇ,
ਸੁਪਨੇ ਸਭਨਾਂ ਦੇ ਖੁਰ ਗਏ,
ਇਨ੍ਹਾਂ ਜੁਲਮਾਂ ਤੋਂ ਕਿਵੇਂ ਦੇਸ਼ ਆਜ਼ਾਦ ਕਰਾਂ,
ਮੁੜ ਕੇ ਆਜਾ ਭਗਤ ਵੀਰੇਆਂ ਵੇ,
ਮੈਂ ਦਿਨ – ਰਾਤ ਫਰਿਆਦ ਕਰਾਂ ,
ਖੂਨ ਮਾਸੂਮਾਂ ਦੇ ਸੰਗ ,
ਇਹ ਖੇਡਦੇ ਹੌਲੀਆ,
ਮੰਗਦਾ ਇਨਸ਼ਾਫ ਜੇ ਕੋਈ,
ਤਾਂ ਮਾਰਦੇ ਇਹ ਗੋਲੀਆਂ,
ਹੱਕ ਮਿਲੇ ਸਭ ਨੂੰ ਆਪਣਾ,
ਨਾ ਕਿਸੇ ਨਾਲ ਵਾਦ –  ਵਿਵਾਦ ਜਰਾਂ,
ਮੁੜ ਕੇ ਆਜਾ ਭਗਤ ਵੀਰੇਆਂ ਵੇ,
ਮੈਂ ਦਿਨ  – ਰਾਤ ਫਰਿਆਦ ਕਰਾਂ ,
ਆਜ਼ਾਦ ਹੋਏ ਗੁਲਾਮੀ ਦੀਆਂ ਕਟ ਕੜੀਆਂ,
ਮੌਤ ਦੀ ਕੀਮਤ ਤੇ ਪਰ ਆਜ਼ਾਦੀ ਮਿਲੀ,
ਘਰ  ਬਾਰ ਸਭ ਛੁੱਟੇ, ਵਸਦੇ ਘਰ ਲੁੱਟੇ,
ਜਾਨਾਂ ਦੇ ਕੇ ਵੀ ਸਾਨੂੰ ਬਰਬਾਦੀ ਮਿਲੀ,
ਅਰਜ ਸੁਣ ਮਾਲਕਾ  ‘ਭੁਪਿੰਦਰ’  ਦੀ ਮੈਂ ਫਰਿਆਦ ਕਰਾਂ ,
ਮੁੜ ਕੇ ਆਜਾ ਭਗਤ ਵੀਰੇਆਂ ਵੇ,
ਮੈਂ ਦਿਨ  – ਰਾਤ ਫਰਿਆਦ ਕਰਾਂ ।।
ਭੁਪਿੰਦਰ ਕੌਰ,  
ਪਿੰਡ ਥਲੇਸ਼, ਜਿਲ੍ਹਾ ਸੰਗਰੂਰ, 
ਮੋਬਾਈਲ   6284310772
Previous articleਬਦਲ ਗਏ
Next articleਕਦੋਂ ਬਦਲੇਗੀ ਧੀਆਂ ਪ੍ਰਤੀ ਸਾਡੀ ਸੋਚ?