(ਸਮਾਜ ਵੀਕਲੀ)
ਪੁੱਛਲੀਂ ਚੜ੍ਹਦੇ ਲਹਿੰਦੇ ਨੂੰ
ਸਾਡੇ ਕਿੱਸੇ ਆਬਾਦ ਹੋਣਗੇ
ਰੱਤ ਰੰਗੀਆਂ ਤਲਵਾਰਾਂ ਖੰਡੇ
ਹਾਕਮਾਂ ਨੂੰ ਅਜੇ ਯਾਦ ਹੋਣਗੇ
ਸੰਸਦ ਕੁਰਸੀ ਛੱਡ ਖਡ਼੍ਹੇਗੀ
ਜਦੋਂ ਵੀ ਉੱਡਦੇ ਬਾਜ਼ ਹੋਣਗੇ
ਹੱਕ ਕ੍ਰਾਂਤੀ ਜਦੋਂ ਵੀ ਆਊਣੀ
ਯੋਧੇ ਜ਼ਮੀਰਾਂ ਜਾਗ ਹੋਣਗੇ
ਸੱਚਿਆਂ ਦੀ ਹੜਤਾਲ ਦੇ ਵਿੱਚੋਂ
ਝੂਠ ਦੇ ਖੁੱਲ੍ਹਦੇ ਰਾਜ ਹੋਣਗੇ
ਜਦ ਵੀ ਕੋਈ ਲਹਿਰਾਂ ਗਾਊ
ਇਨਕਲਾਬ ਦੇ ਸਾਜ਼ ਹੋਣਗੇ
ਕੰਡਿਆਲੀ ਤੇਰੀ ਤਾਰ ਟੱਪ ਕੇ
ਹਾਕਮਾਂ ਅੱਜ ਹਿਸਾਬ ਹੋਣਗੇ
ਜਦ ਵੀ ਤੇਰੀ ਦਿੱਲੀ ਡੁਬੂ
ਉਛੱਲੇ ਪੰਜੇ ਆਬ ਹੋਣਗੇ
ਜਲਵਾ ਜਲਸਾ ਦੇਖ ਕੇ ਸਾਡਾ
ਦਿਨ ਵੀ ਕਾਲੇ ਸ਼ਿਆਬ ਹੋਣਗੇ
ਇੱਕ ਝਟਕੇ ਨਾਲ ਸਹਿਮ ਗਿਆ ਏਂ
ਹਾਲੇ ਬੜੇ ਹਿਸਾਬ ਹੋਣਗੇ
ਕਿੱਲਾਂ ਸੂਲਾਂ ਨਾਲ ਨ੍ਹੀਂ ਰੁਕਨੇ
ਟਰੈਕਟਰ ਬਣੇ ਜਹਾਜ਼ ਹੋਣਗੇ
ਨਾ ਕੋਈ ਹਿੰਦੂ ਨਾ ਈਸਾਈ
ਨਾ ਕੋਈ ਮੀਆਂ ਸਿੰਘ ਦਾ ਮਸਲਾ
ਮਿੱਟੀ ਦਿਆਂ ਪੁੱਤ ਅਸੀਂ ਤਾਂ
ਮਿੱਟੀ ਦੀਆਂ ਬਚਾਉਣੀਆਂ ਨਸਲਾਂ
ਲਿਖਤ – ਜਗਵੰਤ ਸਿੰਘ ਬਾਵਾ
ਪਿੰਡ – ਮਤੱੜ ( ਸਿਰਸਾ)
ਮੋ. 9464288064