ਮੁੰਬਈ (ਸਮਾਜ ਵੀਕਲੀ) : ਕਿਸਾਨ ਅੰਦੋਲਨ ਦੀ ਹਮਾਇਤ ਕੀਤੇ ਜਾਣ ਕਰਕੇ ਆਲੋਚਕਾਂ ਦੇ ਨਿਸ਼ਾਨੇ ’ਤੇ ਆਈ ਬਾਲਗ ਫ਼ਿਲਮਾਂ ਦੀ ਸਾਬਕਾ ਅਦਾਕਾਰ ਮੀਆ ਖ਼ਲੀਫ਼ਾ ਨੇ ਅੱਜ ਕਿਹਾ ਕਿ ‘ਉਹ ਅਜੇ ਵੀ ਕਿਸਾਨਾਂ ਨਾਲ ਖੜ੍ਹੀ ਹੈ।’ ਖਲੀਫ਼ਾ (27) ਨੇ ਟਵਿੱਟਰ ’ਤੇ ਉਸ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਸਮੂਹਾਂ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਕੁਝ ਲੋਕ ਤਖ਼ਤੀਆਂ ਫੜੀ ਨਜ਼ਰ ਆ ਰਹੇ ਹਨ, ਜਿਸ ਵਿੱਚ ਉਸ, ਰਿਹਾਨਾ ਤੇ ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਖ਼ਿਲਾਫ਼ ਨਾਅਰੇ ਲਿਖੇ ਹਨ। ਖਲੀਫ਼ਾ ਨੇ ਟਵੀਟ ਕੀਤਾ ਸੀ ਕਿ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਿੱਲੀ ਦੇ ਆਸ ਪਾਸ ਇੰਟਰਨੈੱਟ ਬੰਦ ਕਰ ਦਿੱਤਾ ਹੈ। ਕਿਸਾਨ ਅੰਦੋਲਨ।’
HOME ਕਿਸਾਨਾਂ ਦੀ ਹਮਾਇਤ ’ਚ ਮੁੜ ਨਿੱਤਰੀ ਮੀਆ ਖ਼ਲੀਫ਼ਾ