(ਸਮਾਜ ਵੀਕਲੀ)
ਗੀਤਕਾਰ ਗੁਰਮੀਤ ਬਾਵਾ ਬੜਾ ਹੀ ਸੰਵੇਦਨਸ਼ੀਲ ਸੁਲਝਿਆ ਹੋਇਆ ਪੰਜਾਬੀ ਮਾਂ ਬੋਲੀ ਦਾ ਗੀਤਕਾਰ ਹੈ ਜਿਸ ਨੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਜਿਸ ਦੀ ਗੀਤਕਾਰੀ ਦੀ ਧੁੰਮ ਹੈ ਪਿੰਡ ਸਲੇਮਪੁਰ ਬ੍ਰਾਹਮਣਾ ਜ਼ਿਲ੍ਹਾ ਪਟਿਆਲਾ ਦਾ ਵਸਨੀਕ ਗੁਰਮੀਤ ਬਾਵਾ ਚੰਗੇ ਗੀਤਕਾਰਾਂ ਵਿੱਚ ਸ਼ਾਮਲ ਹੈ ਜਦੋਂ ਉਨ੍ਹਾਂ ਨੂੰ ਗੀਤਕਾਰੀ ਦੀ ਚਿਣਗ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕੇ ਗੀਤਕਾਰੀ ਦਾ ਸ਼ੌਕ ਆਪਣੇ ਬਹੁਤ ਹੀ ਪਿਆਰੇ ਦੋਸਤ ਸਾਹਿਤਕਾਰ ਬਿੰਦਰ ਜਾਨ ਏ ਸਾਹਿਤ ਤੋਂ ਲੱਗਿਆ ਜਦੋਂ ਅਸੀਂ ਪਟਿਆਲੇ ਇਕੱਠੇ ਕੰਮ ਕਰਦੇ ਸੀ ਮੈਂ ਗੀਤ ਦੀਆਂ ਲਾਈਨਾਂ ਲਿਖਦਾ ਸੀ
ਮੇਰੇ ਦੋਸਤ ਬਿੰਦਰ ਜੀ ਨਾਲ ਸ਼ੇਅਰ ਕਰਦਾ ਸੀ ਤਾਂ ਉਹ ਮੇਰੇ ਗੀਤਾਂ ਦੀ ਬੜੀ ਤਾਰੀਫ਼ ਕਰਦੇ ਸਨ ਤੇ ਹੋਰ ਚੰਗਾ ਲਿਖਣ ਨੂੰ ਪ੍ਰੇਰਦੇ ਸੀ ਮੈਨੂੰ ਕਹਿੰਦੇ ਸੀ ਕਿ ਗੁਰਮੀਤ ਤੂੰ ਬਹੁਤ ਵਧੀਆ ਗੀਤ ਲਿੱਖ ਰਿਹਾ ਏ ਤੇ ਇਸ ਤੋਂ ਇਹ ਵਧੀਆ ਗੀਤ ਲਿੱਖ ਸਕਦਾ ਏਂ .ਸੋ ਇਸ ਕਰਕੇ ਮੇਰਾ ਗੀਤਕਾਰੀ ਵੱਲ ਧਿਆਨ ਹੋਰ ਵੱਧਦਾ ਗਿਆ ਅਤੇ ਗੁਰਮੀਤ ਪ੍ਰਮਾਤਮਾ ਤੇ ਭਰੋਸਾ ਰੱਖਦੇ ਹੋਏ ਕਹਿੰਦਾ ਹੈ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਮੈਂ ਬਹੁਤ ਗੀਤ ਲਿਖ ਚੁੱਕਾ ਹਾਂ ਕਰੀਬ ਸੌ ਡੇਢ ਸੌ ਗੀਤ ਉਸਨੇ ਬਹੁਤ ਵਧੀਆ ਦਰਜੇ ਦੇ ਲਿਖੇ ਹਨ ਜਿਨ੍ਹਾਂ ਵਿੱਚੋਂ ਪੈਂਤੀ ਚਾਲੀ ਗੀਤ ਰਿਕਾਰਡ ਹੋ ਚੁੱਕੇ ਹਨ
ਜ਼ਿਆਦਾ ਗੀਤ ਬਿਕਰਮ ਤੇਜੇਂ ਨੇ ਗਾਏ ਅਤੇ ਸੋਨੂੰ ਵਿਰਕ ਨੇ ਮੇਰੇ ਗੀਤ ਗਾਏ ਜਗਤਾਰ ਬਾਵਾ ਜੀ ਹਰਬੰਸ ਬੱਬੂ ਜੀ ਨੇ ਕੁਲਵਿੰਦਰ ਮੱਲ੍ਹੀ ਜੀ ਨੇ ਰਾਜਾ ਮਾਨ ਪਟਿਆਲਾ ਸੁਰਿੰਦਰ ਝੱਜ ਕਿਸਾਨ ਸੌਂ ਉਸ ਦੇ ਵੱਲੋਂ ਲਿਖਿਆ ਗੀਤ ਮੋਢੇ ਉਤੇ ਜੱਟ ਕਹੀ ਰੱਖ ਕੇ ਲਾਉਂਦਾ ਪੋਹ ਦੇ ਮਹੀਨੇ ਕਿਸਾਨੀ ਵਾਰੇ ਗੀਤ ਸੀ ਜੋ ਬਿਕਰਮ ਤੇਜੇ ਨੇ ਗਾਇਆ ਅਤੇ ਪੁੱਤਾਂ ਵਾਂਗੂੰ ਰਾਖੀ ਕਰ ਪਾਲ਼ੇ ਜੱਟ ਨੇ ਸਾਰੀ ਦੁਨੀਆਂ ਨੇ ਇਹ ਖਾਣੇ ਪੱਕ ਗਏ ਨੇ ਕਣਕ ਦੇ ਦਾਣੇ ਇਹ ਗੀਤ ਵੱਖ ਵੱਖ ਚੈਨਲਾਂ ਤੇ ਚੱਲਿਆ ਪੁੱਤ ਜੱਟਾਂ ਦੇ ਨੇ ਜ਼ਿੱਦੀ ਧੱਕੇ ਨਾਲ ਫੜ ਕੇ ਨਚਾ ਦੇਣਗੇ ਗੱਲ੍ਹਾਂ ਗੋਰੀਆਂ ਦਾ ਰੰਗ ਹੋਜੂ ਕਾਲਾ ਨੀ ਫਿਰੇਂਗੀ ਮਲਾਈਆਂ ਮਲਦੀ ਇਕ ਡਿਊਟ ਗੀਤ ਮੇਰਾ ਬਹੁਤ ਚੱਲਿਆ ਸੱਠ ਲੱਖ ਦਾ ਮੈਂ ਵੇਚ ਦਿੱਤਾ ਕਿੱਲਾ ਨੀਂ ਕੱਟਦੀ ਸਕੀਮ ਬੱਲੀਏ ਅੱਜ ਜਦੋਂ ਲੜਕੀ ਕਹਿੰਦੀ ਆਂ ਵਿੱਚ ਛੱਡ ਕੇ ਬਿਆਨੇ ਭੱਜ ਜਾਣਗੇ ਖੇਤਾਂ ਚ ਪੁਆ ਕੇ ਸੜਕਾਂ ਬਰਿੱਕ ਵਿੱਚ ਪਰਦੇਸਾਂ ਵੱਸਦਿਆ ਵੀਰਾ ਤੇਰੀ ਭੈਣ ਸਨੇਹਾ ਘੱਲਦੀ ਹੈ ਰੋਟੀ ਪਾਣੀ ਛੱਡ ਗਈ
ਬੇਬੇ ਤੈਨੂੰ ਯਾਦ ਹੈ ਕਰਦੀ ਕੱਲ੍ਹ ਦੀ ਐ ਤੇਰੀ ਫੋਟੋ ਟੰਗੀ ਕੰਧ ਦੇ ੳੁੱਤੇ ਕਿਹੜਾ ਦੁੱਖ ਵੰਡਾਉਂਗੀ ਮੁੜ ਆ ਜਾ ਮਿਲ ਜਾ ਬੇਬੇ ਨੂੰ ਮਾਂ ਤੁਰਗੀ ਨਾ ਵਾਪਸ ਆਓਗੀ ਵਰਗੇ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਵੱਖ ਵੱਖ ਚੈਨਲਾਂ ਤੇ ਉਹ ਗੀਤ ਚੱਲਿਆ ਅਤੇ ਲੋਕਾਂ ਨੇ ਉਸ ਗੀਤ ਨੂੰ ਬਹੁਤ ਪਿਆਰ ਦਿੱਤਾ ਗੁਰਮੀਤ ਜੀ ਦੱਸਦੇ ਹਨ ਮੈਨੂੰ ਦੋਗਾਣਾ ਲਿਖਣ ਦਾ ਵੀ ਸ਼ੌਕ ਹੈ ਮੈਂ ਦੋਗਾਣਾ ਗੀਤ ਵੀ ਲਿਖੇ ਜੋ ਵਿਕਰਮ ਤੇਜੇ ਨੇ ਗਾਏ ਹੈ ਗੁਰਮੀਤ ਜੀ ਆਪਣੇ ਪਿਆਰੇ ਦੋਸਤ ਪ੍ਰੋਡਿਊਸਰ ਰਾਜਾ ਮਾਨ ਜੀ ਨਾਲ ਮਿਲ ਕੇ ਬੀ ਮਿਊਜ਼ਿਕ ਕੰਪਨੀ ਮੈਨੇਜਿੰਗ ਡਾਇਰੈਕਟਰ ਦਾ ਕੰਮ ਸੰਭਾਲ ਰਹੇ ਹਨ ਅਤੇ ਨਵੇਂ ਨਵੇਂ ਆਰਟਿਸਟਾਂ ਨੂੰ ਮੌਕਾ ਦੇ ਰਹੇ ਨੇ ਅਤੇ ਬਹੁਤ ਸਾਰੇ ਪ੍ਰੋਗਰਾਮ ਪੰਜਾਬੀ ਕਲਚਰ ਦੇ ਪਟਿਆਲੇ ਦੇ ਵਿੱਚ ਕਰਵਾ ਰਹੇ ਹਨ ਅਠਾਰਾਂ ਦੇ ਕਰੀਬ ਕੰਟਰੀਆਂ ਦੇ ਵਿੱਚ
ਟਾਈਅੱਪ ਹੋਇਆ ਹੈ ਅਤੇ ਇੰਡੀਆ ਤੋਂ ਬਾਹਰ ਵੀ ਲੋਕ ਬਹੁਤ ਪਿਆਰ ਦੇ ਰਹੇ ਹਨ ਗਰਮੀਤ ਜੀ ਦੱਸਦੇ ਹਨ ਸਾਡੀ ਹਮੇਸ਼ਾਂ ਕੋਸ਼ਿਸ਼ ਰਹੇਗੀ ਕਿ ਅਸੀਂ ਸੱਭਿਆਚਾਰਕ ਗੀਤ ਲਿਖੀੇਏ ਅਤੇ ਸੱਭਿਆਚਾਰ ਗੀਤ ਰਿਕਾਰਡ ਕਰਵਾਈਏ ਤੇ ਉਹ ਆਪਣੇ ਦਿਲ ਦੇ ਵਿਚਾਰ ਇਸ ਤਰ੍ਹਾਂ ਰੱਖਦੇ ਹਨ ਕੀ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਅਤੇ ਆਪਣੇ ਮਾਂ ਬਾਪ ਦਾ ਆਪਣੇ ਦੇਸ਼ ਦਾ ਅਤੇ ਆਪਣੇ ਵਿਰਸੇ ਦਾ ਸਤਿਕਾਰ ਕਰੋ
ਪੰਜਾਬ ਵਿੱਚ ਜੋ ਮੋਦੀ ਸਰਕਾਰ ਨੇ ਕਾਲੇ ਤਿੰਨ ਬਿੱਲ ਪੇਸ਼ ਕੀਤੇ ਨੇ ਕਾਨੂੰਨ ਬਣਾਏ ਨੇ ਮੈਂ ਵੀ ਇਸ ਦਾ ਵਿਰੋਧ ਕਰਦਾ ਹਾਂ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਭਾਰਤ ਸਰਕਾਰ ਨੂੰ ਸੁਮੱਤ ਬਖ਼ਸ਼ੇ ਅਤੇ ਇਹ ਕਾਲੇ ਕਾਨੂੰਨ ਛੇਤੀ ਰੱਦ ਹੋਣ ਮੇਰੇ ਪੰਜਾਬ ਦੇ ਭੈਣ ਭਾਈ ਬੀਰ ਬਜ਼ੁਰਗ ਜੋੜਾ ਤੇ ਬੈਠੇ ਨੇ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਜਾਣ ਅਤੇ ਮੈਂ ਮਾਲਕ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸੁੱਖੀ ਸਾਂਦੀ ਆਪਣੇ ਘਰਾਂ ਨੂੰ ਵਾਪਸ ਆਉਣ ਅਤੇ ਉਨ੍ਹਾਂ ਨੂੰ ਇਨਸਾਫ ਮਿਲੇ ਸੱਚ ਅਤੇ ਹੱਕ ਦੀ ਜਿੱਤ ਹੋਵੇ ਗੁਰਮੀਤ ਬਾਵਾ ਜੀ ਦੱਸਦੇ ਹਨ ਕਿ ਮੇਰਾ ਬਹੁਤ ਹੀ ਸਤਿਕਾਰਯੋਗ ਵੀਰ ਬਲਜੀਤ ਸਿੰਘ ਯੂਐਸਏ ਸਰਦਾਰ ਜੰਗ ਸਿੰਘ ਜੀ ਬੌਬੀ ਸਿੱਧੂ ਜੀ ਬਲਵਿੰਦਰ ਭਾਜੀ ਜੋ ਸਾਡੀ ਸਾਨੂੰ ਬਹੁਤ ਸਪੋਰਟ ਕਰ ਰਹੇ ਹਨ
ਸਪੈਸ਼ਲ ਥੈਂਕਸ ਬਿੰਦਰ ਜਾਨ ਏ ਸਹਿਤ ਇਟਲੀ ਜੀ ਦਾ ਗੁਰਮੀਤ ਬਾਵਾ ਜੀ ਨਵੀਂ ਪੀੜ੍ਹੀ ਦੇ ਸਾਰੇ ਕਲਾਕਾਰਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਕਿਸੇ ਵੀ ਕਲਾਕਾਰ ਵੀਰ ਨੇ ਆਪਣਾ ਗੀਤ ਰਿਲੀਜ਼ ਕਰਨਾ ਹੋਵੇ ਜਾਂ ਕੋਈ ਵੀ ਹੁਨਰ ਹੋਵੇ ਉਹ ਬੀ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਕੰਮ ਕਰ ਸਕਦਾ ਹੈ ਦੇਸਾਂ ਪਰਦੇਸਾਂ ਵਿੱਚ ਵੱਸਦੇ ਸੰਗੀਤਕ ਪ੍ਰੇਮੀਆਂ ਨੂੰ ਗੁਰਮੀਤ ਬਾਵਾ ਜੀ ਆਪਣੇ ਵੱਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਅੱਜ ਚੰਗੇ ਮੁਕਾਮ ਤੇ ਹਨ । ਅਸੀਂ ਆਸ ਕਰਦੇ ਹਾਂ ਕਿ ਗੁਰਮੀਤ ਬਾਵਾ ਜੀ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਣ ਅਤੇ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਗੁਰਮੀਤ ਬਾਵਾ ਸਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਆਪਣੀ ਮਾਂ ਬੋਲੀ ਦਾ ਮਾਣ ਵਧਾਵੇ
ਰਮੇਸ਼ਵਰ ਸਿੰਘ
99148 80392