ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜਿਲ੍ਹਾ ਸਿੱਖਿਆ ਅਫਸਰ (ਸੈ.ਸਿ), ਕਪੂਰਥਲਾ ਸ੍ਰ. ਗੁਰਦੀਪ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਬੇਟੀ ਪੜਾਓ, ਬੇਟੀ ਬਚਾਓ ਮੁਹਿੰਮ ਤਹਿਤ ਜਿਲ੍ਹਾ ਪੱਧਰੀ ਐਥਲੇਟਿਕਸ ਮੁਕਾਬਲਿਆ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਐਸ.ਡੀ.ਐੱਮ. ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਜੀ ਨੇ ਜੇਤੂ ਵਿਦਿਆਥੀਆਂ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਮਨਪ੍ਰੀਤ ਕੌਰ ਅੰਡਰ 17 ਨੇ 100 ਮੀਟਰ ਦੌੜ ਵਿੱਚ ਤੀਸਰਾ ਸਥਾਨ, ਪਵਨਪ੍ਰੀਤ ਕੌਰ 200ਮੀਟਰ ਅਤੇ 400 ਮੀਟਰ ਵਿੱਚ ਤੀਸਰਾ ਸਥਾਨ, ਵੀਰਪਾਲ ਕੌਰ 600 ਮੀਟਰ ਅਤੇ ਜੈਸਮੀਨ ਕੌਰ ਲੌਂਗ ਜੰਪ ਅੰਡਰ 19 ਭਾਗ ਲਿਆ ਤੇ ਸਕੂਲ ਦਾ ਨਾਮ ਰੋਸਨ ਕੀਤਾ। ਪ੍ਰਿੰਸੀਪਲ ਮੈਡਮ ਵੱਲੋ ਸਵੇਰ ਦੀ ਸਭਾ ਵਿੱਚ ਇਹਨਾਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਤੋ ਹੋਰ ਉੱਚਾ ਮੁਕਾਮ ਹਾਸਲ ਕਰਨ ਲਈ ਸੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਰਾ ਸਟਾਫ ਦਲਵਿੰਦਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਕੌਰ, ਇੰਦਰਜੀਤ ਕੌਰ, ਹਰਿੰਦਰਜੀਤ ਸਿੰਘ, ਮਮਤਾ ਨਰੂਲਾ, ਬਲਬੀਰ ਕੌਰ, ਸੁਰਿੰਦਰ ਕੌਰ, ਆਂਚਲ, ਸਵਿਤਾ ਆਦਿ ਹਾਜਰ ਸਨ।
HOME ਜਿਲ੍ਹਾ ਪੱਧਰੀ ਬੇਟੀ ਪੜਾਓ, ਬੇਟੀ ਬਚਾਓ ਖੇਡਾਂ ਵਿੱਚ ਸੈਕੰਡਰੀ ਸਕੂਲ ਸ਼ਾਹਵਾਲਾ ਅੰਦਰੀਸਾ...