(ਸਮਾਜ ਵੀਕਲੀ)
ਭੁਪਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਭੁਪਿੰਦਰ ਨੂੰ ਉਸਦੇ ਮਾਪਿਆਂ ਨੇ ਬੜੇ ਲਾਡਾ ਨਾਲ ਪਾਲਿਆ ਸੀ, ਭੁਪਿੰਦਰ ਸੋਹਣਾ ਫੁਰਤੀਲਾ ਗੱਭਰੂ ਜਵਾਨ ਸੀ, ਉਹ ਇੱਕ ਕਬੱਡੀ ਦਾ ਚੰਗਾ ਖਿਡਾਰੀ ਸੀ, ਭੁਪਿੰਦਰ 12 ਜਮਾਤ ਵਿੱਚ ਪੜ੍ਹਦਾ ਸੀ,ਸਕੂਲ ਦੀ ਛੁੱਟੀ ਤੋ ਬਾਅਦ ਘਰ ਆਕੇ ਸਾਮ ਨੂੰ ਹਰ ਰੋਜ ਦੌੜ ਲਗਾਉਣ ਜਾਦਾ ਹੁੰਦਾ ਸੀ, ਉਸਦੇ ਆਪਣਾ ਟੀਚਾ ਮਿਥਿਆ ਸੀ ਕਿ ਉਹ ਕਬੱਡੀ ਦਾ ਟੋਪਰ ਖਿਡਾਰੀ ਬਣੇਗਾ, ਭੁਪਿੰਦਰ ਦੇ ਮਾਤਾ ਪਿਤਾ ਨੂੰ ਉਸ ਉੱਤੇ ਪੂਰਾ ਮਾਣ ਸੀ, ਸਾਰਾ ਪਰਿਵਾਰ ਹੱਸਦਾ ਵੱਸਦਾ ਸੀ, ਅਚਾਨਕ ਹੀ ਪਰਿਵਾਰ ਨੂੰ ਪਤਾ ਨਹੀਂ ਕਿਹਦੀ ਨਜਰ ਲੈ ਬੈਠੀ,ਭੁਪਿੰਦਰ ਆਪਣੇ ਯਾਰਾਂ ਬੇਲੀਆ ਨਾਲ 2,3 ਦਿਨ ਵਿਆਹ ਚਲਾ ਗਿਆ ,ਦੀਪ, ਲਾਲੀ, ਰਾਜ, ਉਸਦੇ ਪੱਕੇ ਮਿੱਤਰ ਸਨ,
ਜਿਨਾਂ ਦਾ ਕਹਿਣਾ ਉਹ ਕਦੇ ਵੀ ਨਹੀ ਮੋੜਦਾ ਸੀ, ਵਿਆਹ ਵਿੱਚ ਦੀਪ ਨੇ ਭੁਪਿੰਦਰ ਨੂੰ ਕਿਹਾ ਯਾਰ ਅੱਜ ਖੁਸ਼ੀ ਦਾ ਮਹੌਲ ਆ ਇੱਕ ਅੱਧਾ ਪੇਗ ਲਾ ਲੈ, ਪਹਿਲਾ ਭੁਪਿੰਦਰ ਨੇ ਇਨਕਾਰ ਕਰ ਦਿੱਤਾ ,ਦੀਪ ਨੇ ਦੁਬਾਰਾ ਫੇਰ ਕਿਹਾ ਯਾਰੀ ਦਾ ਵਾਸਤਾ ਦਿੱਤਾ, ਭੁਪਿੰਦਰ ਨੇ ਪੇਗ ਲਾ ਲਿਆ, 2,3 ਦਿਨ ਲਗਾਤਾਰ ਪੀਦੇ ਰਹੇ, ਵਿਆਹ ਤੋ ਘਰ ਆਕੇ ਭੁਪਿੰਦਰ ਨੂੰ ਦੀਪ, ਲਾਲੀ, ਰਾਜ ਨੇ ਆਪਣੇ ਤੋਂ ਅਲੱਗ ਨਾ ਹੋਣ ਦਿੱਤਾ, ਜਦੋ ਸਕੂਲ ਤੋ ਘਰ ਆਉਦੇ ,ਰਸਤੇ ਵਿੱਚ ਚਿੱਟਾ, ਗਾਜਾ ਆਦਿ ਪੀਣ ਲੱਗ ਜਾਂਦੇ , ਸੌਕ ਦੇ ਵਿਚ ਨਸ਼ੇ ਖਾਣ ਵਾਲੇ ਨਸ਼ੇ ਦੇ ਪੂਰੇ ਆਦਿ ਹੋ ਗਏ, ਨਸ਼ਾ ਨਾ ਮਿਲਣ ‘ਤੇ ਭੁਪਿੰਦਰ ਆਪਣੇ ਘਰੋ ਚੋਰੀ ਕਰਨ ਲੱਗ ਪਿਆ, ਇਹ ਗੱਲ ਜਦੋ ਉਸਦੇ ਮਾਪਿਆਂ ਨੂੰ ਪਤਾ ਲੱਗੀ ,ਉਨਾ ਦੀ ਖੁਸ਼ੀਆ ਭਰੀ ਜਿੰਦਗੀ ਵਿੱਚ ਅੈਸਾ ਅੰਧੇਰ ਆਇਆ ,ਭੁਪਿੰਦਰ ਨਸਿਆ ਦਾ ਪੂਰਾ ਆਦੀ ਹੋ ਚੁੱਕਿਆ ਸੀ ,
ਨਸ਼ੇ ਨਾ ਮਿਲਣ ‘ਤੇ ਉਸਨੂੰ ਚੰਗੇ ਮਾੜੇ ਦੀ ਕੋਈ ਪਰਖ ਰਹਿੰਦੀ ਸੀ, ਭੁਪਿੰਦਰ ਨੇ ਇੱਕ ਦਾ ਜਮਾ ਹੀ ਹੱਦ ਕਰਤੀ, ਆਪਣੀ ਬੇਬੇ ਦੇ ਸੋਨੇ ਦੇ ਗਹਿਣਿਆਂ ਨੂੰ ਚੱਕ ਕੇ ਘਰੋ ਬਾਹਰ ਨਿਕਲ ਲੱਗਿਆ ਅੈਨੇ ਵਿਚ ਹੀ ਉਸਦੀ ਮਾਂ ਸਾਹਮਣੇ ਆ ਖੜੀ, ਤੇ ਰੋਂਦੀ ਹੋਈ ਕਹਿਣ ਵਾਸਤੇ ਪਾਉਣ ਲੱਗੀ, ਨਾਂ ਪੁੱਤ ਇਹ ਨਸ਼ਾ ਤੈਨੂੰ ਮਾਰ ਮੁਕਾਵੇਗਾ ,ਇਹ ਚਿੱਟਾ ਬਾਡਰਾ ਤੋ ਪਾਰ ਦਾ, ਜਿਹੜਾ ਸਾਡੀਆ ਨਸਲਾ ਵਿਗਾੜਦਾ, ਭੁਪਿੰਦਰ ਨੇ ਆਪਣੀ ਮਾਂ ਦੀ ਗੱਲ ਨਾ ਸੁਣੀ ਮਾਂ ਧੱਕਾ ਮਾਰਕੇ ਲੰਘ ਗਿਆ, ਸੋਨੇ ਦੇ ਗਹਿਣੇ ਵੇਚ ਕੇ ਦੋ ਤਾ ਲੰਘ ਗਏ ,ਵੋਟਾਂ ਦਾ ਟਾਈਮ ਸੀ, ਸਿਆਸੀਆ ਨੇ ਭੁਪਿੰਦਰ ਨੂੰ ਚਿੱਟੇ ਵੇਚਣ ਲਈ ਕੰਮ ਤੇ ਰੱਖ ਲਿਆ,
ਸਿਆਸਤਦਾਨ ਨੇ ਭੁਪਿੰਦਰ ਨੂੰ ਨਸ਼ਿਆ ਦੀ ਦਲਦਲ ਵਿੱਚ ਦਿਨੋ ਦਿਨ ਡੋਬ ਰਹੇ ਸਨ, ਭੁਪਿੰਦਰ ਦੀ ਮਾਂ ਨੂੰ ਜਦੋ ਇਹ ਗੱਲ ਪਤਾ ਲੱਗੀ ਕਿ ਉਹ ਚਿੱਟਾ ਦਾ ਵਪਾਰੀ ਬਣ ਗਿਆ ਹੈ, ਉਹ ਇਹ ਸਦਮਾ ਬਰਦਾਸ਼ਤ ਨਾ ਕਰ ਸਕੀ ਉਸਦੀ ਮੌਤ ਹੋ ਗਈ,ਸਿਆਸਤਦਾਨਾ ਨੇ ਭੁਪਿੰਦਰ ਨੂੰ ਮਿਲਣ ਆਏ ਦੋਸਤ ਲਾਲੀ ਨੂੰ ਮਾਰ ਦਿੱਤਾ ,ਅਤੇ ਉਸਦਾ ਇਲਜਾਮ ਲਗਾ ਦਿੱਤਾ ਅਤੇ,ਪੁਲਿਸ ਵੱਲੋ ਵਰੰਟ ਕੱਟੇ ਗਏ ਭੁਪਿੰਦਰ ਚਿੱਟੇ ਪੀਕੇ ਸਮੈਕ ਦੀ ਵਿਕਰੀ ਕਰਨ ਜਾ ਰਿਹਾ ,ਪੁਲਿਸ ਰਸਤੇ ਵਿੱਚ ਨਾਕਾ ਲਾਇਆ ਹੋਇਆ ਸੀ, ਪੁਲਿਸ ਨੇ ਭੁਪਿੰਦਰ ਮੌਤ ਦੇ ਘਾਟ ਉਤਾਰ ਦਿੱਤਾ ,
ਸਿਆਣੇ ਨੇ ਸੱਚ ਕਿਹਾ ਹੈ ਕਿ ਮਾੜੇ ਕੰਮਾਂ ਦੇ ਮਾੜੇ ਨਤੀਜੇ
ਪਿਰਤੀ ਸ਼ੇਰੋ
ਜਿਲਾ ਸੰਗਰੂਰ