(ਸਮਾਜ ਵੀਕਲੀ)
ਬਿਨਾਂ ਜਲ ਨਹੀਂ ਆ ਕਲ,
ਆਓ ਬਚਾਈਏ ਜਲ,
ਖੁੱਦ ਸਮਝੋ ਹੋਰਾਂ ਨੂੰ ਸਮਝਾਉ।
ਜਲ ਬਚਾਓ,ਕਲ ਬਚਾਓ।
ਬੂੰਦ ਬੂੰਦ ਨਾਲ ਘੜਾ ਭਰ ਜਾਂਦਾ,
ਹਰ ਕੋਈ ਇਹ ਸਮਝ ਨਾ ਪਾਂਦਾ,
ਪਰ ਤੁਸੀਂ ਤਾਂ ਆਪਣਾ ਫਰਜ਼ ਨਿਬਾਓ।
ਜਲ ਬਚਾਓ,ਕਲ ਬਚਾਓ।
ਜਲ ਪੱਧਰ ਹੈ ਡਿਗਦਾ ਜਾਂਦਾ,
ਜੀਂਵ ਜੰਤੂਆਂ ਨੂੰ ਵੀ ਤਰਸਾਉਂਦਾ,
ਆਪਣਾ ਭਵਿੱਖ ਨਾ ਹਨ੍ਹੇਰਾ ਬਣਾਓ।
ਜਲ ਬਚਾਓ,ਕਲ ਬਚਾਓ।
ਜਲ ਨਾਲ ਹੀ ਕੁਦਰਤ ਦੀ ਸਾਂਝ,
ਬਿਨਾਂ ਜਲ ਤੋਂ ਧਰਤੀ ਹੋਵੇ ਬਾਂਝ,
ਸਭ ਮਿਲਕੇ ਇਹ ਰੀਤ ਚਲਾਓ।
ਜਲ ਬਚਾਓ,ਕਲ ਬਚਾਓ।
ਕਰੀਏ ਨਾ ਜਲ ਨੂੰ ਬਰਬਾਦ,
ਤਾਹੀਂ ਰਹਾਂਗੇ ਅਸੀਂ ਆਬਾਦ,
“ਬੇਦੀ “ਦਿਮਾਗ਼ ‘ਚ ਗੱਲ ਬਿਠਾਓ।
ਜਲ ਬਚਾਓ,ਕਲ ਬਚਾਓ।
ਬਲਦੇਵ ਸਿੰਘ ਬੇਦੀ
ਜਲੰਧਰ 9041925181