ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੈਪੀ ਡੱਲੀ ਅਤੇ ਕੇ ਪੀ ਕ੍ਰਿਏਸ਼ਨ ਵਲੋਂ ਗਾਇਕਾ ਨੀਰੂ ਜੱਸਲ ਦਾ ਧਾਰਮਿਕ ਟਰੈਕ ‘ਸਤਿਗੁਰਾਂ ਦੀ ਕ੍ਰਿਪਾ’ ਪੋਸਟਰ ਸ਼ੋਸ਼ਲ ਮੀਡੀਏ ਤੇ ਰਿਲੀਜ਼ ਕੀਤਾ ਗਿਆ। ਐਸ ਐਮ ਆਰ ਫਿਲਮ ਪ੍ਰੋਡਕਸ਼ਨ ਦੀ ਇਸ ਪੇਸ਼ਕਸ਼ ਦੇ ਗੀਤਕਾਰ ਹੈਪੀ ਡੱਲੀ ਅਤੇ ਸੰਗੀਤਕਾਰ ਸਾਬ ਸਿੰਘ ਹਨ। ਨੀਸ਼ੂ ਕਸ਼ੱਅਪ ਦੀ ਅਗਵਾਈ ਹੇਠ ਹੈਕ ਰਿਕਾਰਡਸ ਨੇ ਇਸ ਨੂੰ ਲਾਂਚ ਕੀਤਾ ਹੈ। ਮਹਿੰਦਰ ਪਾਲ ਨਿਊਜੀਲੈਂਡ, ਐਸ ਕੁਮਾਰ ਕੈਨੇਡਾ, ਮਨਦੀਪ ਕੇ ਵੀ, ਕੀਰਤੀ ਮਾਨ ਦਾ ਉਕਤ ਟੀਮ ਅਤੇ ਗਾਇਕਾ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
HOME ਗਾਇਕਾ ਨੀਰੂੁ ਜੱਸਲ ਨੇ ‘ਸਤਿਗੁਰਾਂ ਦੀ ਕ੍ਰਿਪਾ’ ਟਰੈਕ ਨਾਲ ਭਰੀ ਹਾਜ਼ਰੀ