(ਸਮਾਜ ਵੀਕਲੀ)
ਅੱਜ ਸੰਗਰੂਰ ਟੋਲ ਪਲਾਜ਼ਾ ਤੇ ਕਿਸਾਨ ਸੰਘਰਸ਼ ਵਿੱਚ ਜਾਣ ਦਾ ਮੌਕਾ ਮਿਲਿਆ ,ਰੁਲਦੂ ਤੇ ਘੁੱਕਰ ਬੈਠੇ ਗੱਲਾਂ ਕਰ ਰਹੇ ਸਨ, ਕਹਿੰਦੇ ਪੋਤਿਆ ਆਪਣੇ ਦੇਸ਼ ਵਿੱਚ ਕਾਨੂੰਨ ਨਾਮ ਦੇ ਕੋਈ ਚੀਜ਼ ਨਹੀਂ ,ਗੰਦੀਆਂ ਸਰਕਾਰਾਂ ਦੇ ਗੰਦੇ ਸਿਸਟਮ ਨੇ, ਅਨਪੜ੍ਹ ਲੀਡਰ, ਦੇ ਸਿਰ ‘ਤੇ pm ਦੇ ਤਾਜ ਨੇ, ਜਿਸ ਦੇਸ ਦੇ ਨੌਜਵਾਨ ਡਿਗਰੀਆਂ ਕਰਕੇ ਵੀ ਮਿੱਟੀ ਦੇ ਵਿੱਚ ਰੁਲ ਰਹੇ ਨੇ ਤੇ ਇਸ ਦੇਸ ਦਾ ਅੰਨਦਾਤਾ ਵੀ ਸੜਕਾ ਉੱਤੇ ਰੁਲ ਰਿਹਾ ,ਉਸ ਦੇਸ ਦਾ ਕੀ ਕਾਨੂੰਨ ਹੋਵੇਗਾ, ਕਾਨੂੰਨ ਹਮੇਸ਼ਾ ਹੀ ਕਿਸਾਨਾਂ ਦੇ ਖਿਲਾਫ ਕਰ ਰਹੇ ਹਨ,
ਕਿਸਾਨ ਫਸਲ ਨੂੰ ਪੁੱਤਾ ਦੇ ਵਾਂਗ ਪਾਲਦਾ ਹੈ, ਮੀਹ ਹਨੇਰੀ ਹੋਣ ਤੇ ਉਸਨੂੰ ਪੁੱਤ ਦੀ ਜਵਾਨੀ ਮਿੱਟੀ ਦੇ ਵਿੱਚ ਰੁਲ ਣ ਦਾ ਬਹੁਤ ਡਰ ਹੁੰਦਾ ਹੈ, ਪਰ ਦੁੱਖ ਤਾ ਉਦੋ ਬਹੁਤ ਹੁੰਦਾ ਹੈ ਜਦੋ ਕਿਸਾਨ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਮਿਲਦਾ , ਕਣਕ, ਝੋਨਾ ਮੰਡੀਆਂ ਵਿੱਚ ਰੁੱਲਦੀ ਹੈ ਤੇ ਨਾਲ ਕਿਸਾਨ ਦੀਆਂ ਆਸਾਂ ਮੰਗਾ ਵੀ ਰੁਲਦੀਆਂ ਹਨ,ਘੁੱਕਰ ਬੋਲਿਆ ਮੈ ਕਿਸਾਨ ਦਾ ਪੁੱਤ ਹਾਂ ,ਮੈ ਕਿਸਾਨ ਦਾ ਦਰਦ ਸਮਝਦਾ, ਹਾਂ, ਕਿਸਾਨ ਨੂੰ ਜਦੋ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ,ਉਹ ਅੱਕਿਆ ਹੀ ਕਰਜੇ ਦੀਆ ਮਾਰਾ ਨੂੰ ਝੱਲ ਨਹੀ ਪਾਉਦਾ ਤਾਂ ਉਹ ਖੁਦਖੁਸ਼ੀਆ ਕਰਦਾ ਹੈ,
ਅੱਜ ਕੱਲ ਹਰੇਕ ਜਿਮੀਂਦਾਰ ਆਪਣੀ ਜਮੀਨ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰਲੇ ਦੇਸਾਂ ਵਿੱਚ ਭੇਜ ਰਹੇ ਹਨ, ਭਾਰਤ ਦੇ ਵਿੱਚ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਣਾ, ਰੁਲਦੂ ਕਹਿੰਦਾ ਘੁੱਕਰਾ ਕਦੋ ਭੱਜਦੇ ਰਹਾਂਗੇ ,ਅੱਜ ਸਾਨੂੰ ਇੱਕਠੇ ਹੋਣ ਦੀ ਲੋੜ ਆ, ਪੋਤਿਆ, ਹੋਕੇ ਇੱਕਠੇ ਹਿੰਦੂ ਸਿੱਖ ਈਸਾਈ, ਮੁਸਲਿਮ, ਆੳ ਰਲ ਕੇ ਆਪਾ ਇੱਕ ਝੁੰਡ ਬਣਾ ਲਈਏ, ਇਹਨਾਂ ਕੁੱਤਿਆਂ ਲੀਡਰਾਂ ਦੇ ਗਲਾ ਵਿਚ ਪਟਾ ਪਾ ਲਈਏ, ਕਾਲੇ ਕਾਨੂੰਨਾਂ ਨੂੰ ਫੜ ਹੱਥ ਅੱਗ ਲਈਏ, ਏਕਤਾ ਵਿੱਚ ਰਹਿ ਆਪਾ ਆਪਣੇ ਦੇਸ ਦੇ ਅੰਨਦਾਤੇ ਨੂੰ ਬਚਾ ਲਈਏ ਜੈ ਜਵਾਨ ਜੈ ਕਿਸਾਨ ਜੈ ਮਜਦੂਰ ਇਨਕਲਾਬ ਜਿੰਦਾਬਾਦ
ਪਿਰਤੀ ਸ਼ੇਰੋ
ਪਿੰਡ ਤੇ ਡਾਕ ਸ਼ੇਰੋਂ ਜਿਲਾ ਸੰਗਰੂਰ