‘ਧੰਨ ਰਵਿਦਾਸ ਗੁਰੂ ਜੀ’ ਟਰੈਕ ਲੈ ਕੇ ਹਾਜ਼ਰ ਹੋਇਆ ਗਾਇਕ ਕੁਲਵਿੰਦਰ ਕਿੰਦਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਿੰਗਲ ਟਰੈਕ ‘ਧੰਨ ਰਵਿਦਾਸ ਗੁਰੂ ਜੀ’ ਸੂਫ਼ੀ ਤੇ ਪੰਜਾਬੀ ਗਾਇਕ ਕੁਲਵਿੰਦਰ ਕਿੰਦਾ ਲੈ ਕੇ ਇਸ ਵਰੇ੍ਹ ਜੀ ਆਰ ਕੰਪਨੀ ਦੀ ਪੇਸ਼ਕਸ਼ ਵਿਚ ਹਾਜ਼ਰ ਹੋ ਰਿਹਾ ਹੈ।

ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਕੁਲਵਿੰਦਰ ਕਿੰਦਾ ਨੇ ਦੱਸਿਆ ਕਿ ਜਸਵੀਰ ਦੋਲੀਕੇ ਇਸ ਟਰੈਕ ਦੇ ਲੇਖਕ ਅਤੇ ਪ੍ਰੋਡਿਊਸਰ ਹਨ, ਜਦਕਿ ਮਿਊਜਿਕ ਵਿਜੇ ਕੁਮਾਰ ਦਾ ਹੈ। ਵੀਡੀਓ ਗੋਲਡ ਰਾਕਾਤ ਹੈ। ਇਸ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਦੇ ਰਾਹੀਂ ਸੰਗਤਾਂ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ। ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਲਦ ਹੀ ਇਸ ਦਾ ਵੀਡੀਓ ਯੂ ਟਿਊਬ ਦੇ ਮਾਧਿਅਮ ਰਾਹੀਂ ਸੰਗਤਾਂ ਤੱਕ ਪਹੰੁਚਾਇਆ ਜਾਵੇਗਾ। ਕੁਲਵਿੰਦਰ ਕਿੰਦਾ ਦੀ ਇਸ ਪੇਸ਼ਕਸ਼ ਨੂੰ ਸੰਗਤਾਂ ਜਰੂਰ ਪਿਆਰ ਤੇ ਮੁਹੱਬਤ ਬਖਸ਼ਣਗੀਆਂ।

Previous articlePM flags off 8 trains to Statue of Unity in Gujarat
Next articleAnother spell of light snow, rain likely in J&K soon