(ਸਮਾਜ ਵੀਕਲੀ)
ਦਿੱਲੀ ਚਲੋ ਜੀ ਦਿੱਲੀ ਚਲੋ 26 ਨੂੰ ਹੁਣ ਦਿੱਲੀ ਚਲੋ
ਜੋ ਵੀ ਰਾਹ ਵਿੱਚ ਮਿਲਦਾ ਸਾਥੀ ਸਭ ਨੂੰ ਮਿਲੀ ਚਲੋ
ਟਿਕਰੀ ਸਿੰਘੂ ਨੇ ਤਕਰੀਰਾਂ ਜਾਗ ਪਈਆਂ ਸੁੱਤੀਆਂ ਜ਼ਮੀਰਾਂ
ਮਜ਼ਦੂਰ ਕਿਸਾਨ ਨੇ ਇੱਕੋ ਹੋਏ ਘੱਤੀਆਂ ਦੇਖੋ ਨੇ ਵਹੀਰਾਂ
ਓਟ ਆਸਰਾ ਸਤਿਗੁਰੂ ਦਿੱਤਾ ਵਾਂਗ ਕਮਲ ਦੇ ਖਿਲੀ ਚਲੋ
ਦਿੱਲੀ ਚਲੋ ________
ਖਾਲਸਾ ਏਡ ਨੇ ਲਾਏ ਲੰਗਰ ਖਾਲੀ ਮੁੜਦੇ ਨਾ ਪਤੰਦਰ
ਜਿੰਨੇ ਮਰਜ਼ੀ ਨੋਟਿਸ ਕੱਢੋ ਚਾਹੇ ਸੁੱਟ ਦਿਉ ਜੇਲ੍ਹਾਂ ਅੰਦਰ
ਜਗਮਗ ਨੇਰਿਆਂ ਰਾਹਾਂ ਕਰਨਾ ਹਿੱਕਾਂ ਤਾਣ ਕੇ ਡਟੀ ਚਲੋ
ਦਿੱਲੀ ਚਲੋ ==========
ਭੀਖ਼ ਕੋਈ ਨਾ ਮੰਗਣ ਆਏ ਅਸੀਂ ਮੰਗਣ ਆਏ ਹੱਕ ਹਾਂ
ਅੱਤਵਾਦੀ ਨਾ ਕੋਈ ਏਥੇ ਸਬਰ ਸੰਤੋਖ ਤੇ ਸੱਚ ਹਾਂ
ਥੋੜ੍ਹੇ ਥੋੜ੍ਹੇ ਕਰਕੇ ਮਿੱਤਰੋ ਅੱਗੇ ਵੱਲ ਨੂੰ ਵਧੀ ਚਲੋ
ਦਿੱਲੀ ਚਲੋ ਜੀ ਦਿੱਲੀ ਚਲੋ========
ਦਿਨੇਸ਼ ਨੰਦੀ
9417458831