(ਸਮਾਜ ਵੀਕਲੀ)
ਖੇਤਾਂ ਦਾ ਪੁੱਤ ਦਿੱਲੀ ਬੈਠਾ ,
ਫ਼ਸਲਾਂ ਕੱਲਮ-ਕੱਲੀਆਂ ਨੇ ।
ਵੱਟਾਂ ਰੋਂਦੀਆਂ ਖੇਤ ਦੀਆਂ ,
ਤੇ ਬਾਗੀ ਹੋਈਆਂ ਬੱਲੀਆਂ ਨੇ ।
ਖਾਲ਼ਾ ਨੇ ਵੀ ਰੰਗ ਵਟਾ ਲਏ,
ਸੁੰਨੀਆਂ ਦਾਤੀਆਂ ਪੱਲੀਆਂ ਨੇ ।
ਬਲਦ ਵੀ ਹੁਣ ਗੁੰਮਸੁੰਮ ਨੇ ਰਹਿੰਦੇ,
ਨਾ ਟਣਕਦੀਆਂ ਗਲ ਟੱਲੀਆਂ ਨੇ ।
ਖੇਤਾਂ ਦਾ ਪੁੱਤ ਦਿੱਲੀ ਬੈਠਾ …..
ਨ੍ਹੇਰੀਆਂ ਨੇ ਹੈ ਆਣ ਘੇਰਿਆ,
ਹਾਕਮ ਨੇ ਜੋ ਘੱਲੀਆਂ ਨੇ ।
ਭੇਦ ਭਾਵ ਨੂੰ ਭੁੱਲ ਕੇ ਸਭ ਨੇ,
ਏਕੇ ਦੇ ਨਾਲ ਠੱਲੀਆਂ ਨੇ ।
ਖੇਤਾਂ ਦਾ ਪੁੱਤ ਦਿੱਲੀ ਬੈਠਾ …..
ਡੂੰਗੇ ਹੋਏ ਜ਼ਖ਼ਮ ਜੇ ਕੋਈ ਵੇਖੇ ਤਾਂ,
ਪੀੜਾਂ ਬੇ ਹਿਸਾਬ ਹੁਣ ਤੱਕ ਝੱਲੀਆਂ ਨੇ ।
ਅੰਨਦਾਤੇ ਦੀਆਂ ਖੁਸ਼ੀਆਂ ਦੇ ਲਈ,
ਭੁੱਚੋ ਵਾਲਿਆ ਮੁਹਿੰਮਾ ਚੱਲੀਆਂ ਨੇ।
ਖੇਤਾਂ ਦਾ ਪੁੱਤ ਦਿੱਲੀ ਬੈਠਾ …..
ਜਤਿੰਦਰ ਭੁੱਚੋ
9501475400