ਇੰਡੋਨੇਸ਼ੀਆ ਦੇ ਜਹਾਜ਼ ਦਾ ‘ਬਲੈਕ ਬਾਕਸ’ ਮਿਲਿਆ

ਜਕਾਰਤਾ (ਸਮਾਜ ਵੀਕਲੀ) : ਸਮੁੰਦਰ ’ਚ ਤਲਾਸ਼ੀ ਮੁਹਿੰਮ ਚਲਾ ਰਹੇ ਇੰਡੋਨੇਸ਼ਿਆਈ ਜਲ ਸੈਨਾ ਦੇ ਗੋਤਾਖੋਤਾਂ ਨੇ ਸ੍ਰੀਵਿਜਿਆ ਏਅਰ ਦੇ ਜਹਾਜ਼ ਦਾ ‘ਬਲੈਕ ਬਾਕਸ’ ਲੱਭ ਲਿਆ ਹੈ ਜੋ ਜਾਵਾ ਸਾਗਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਬਲੈਕ ਬਾਕਸ ਦੀ ਜਾਂਚ ਮਗਰੋਂ ਇਹ ਪਤਾ ਲਾਉਣ ’ਚ ਮਦਦ ਮਿਲ ਸਕਦੀ ਹੈ ਕਿ ਬੋਇੰਗ 737-500 ਜਹਾਜ਼ ਸ਼ਨਿਚਰਵਾਰ ਨੂੰ ਜਕਾਰਤਾ ਤੋਂ ਉਡਾਣ ਤੋਂ ਕੁਝ ਦੇਰ ਬਾਅਦ ਹੀ ਸਮੁੰਦਰ ’ਚ ਕਿਵੇਂ ਡਿੱਗ ਗਿਆ। ਇਸ ਹਵਾਈ ਜਹਾਜ਼ ’ਚ 62 ਮੁਸਾਫਰ ਸਵਾਰ ਸਨ। ਅੱਜ ਟੀਵੀ ਚੈਨਲਾਂ ’ਤੇ ਗੋਤਾਖੋਰਾਂ ਨੂੰ ਇੱਕ ਸਫੈਦ ਕੰਟੇਨਰ ਨਾਲ ਦਿਖਾਇਆ ਗਿਆ ਹੈ ਜਿਸ ’ਚ ਬਲੈਕ ਬਾਕਸ ਹੁੰਦਾ ਹੈ।

Previous articleਇਟਲੀ ਸਰਕਾਰ ਕਰੋਨਾਵਾਇਰਸ ਦੀਆਂ ਪਾਬੰਦੀਆਂ ਜਾਰੀ ਰੱਖਣ ਦੇ ਰੌਂਅ ’ਚ
Next articleਪਾਕਿਸਤਾਨ ’ਚ ਅਤਿਵਾਦੀਆਂ ਵੱਲੋਂ ਪੋਲੀਓ ਟੀਮ ’ਤੇ ਹਮਲਾ, ਪੁਲੀਸ ਮੁਲਾਜ਼ਮ ਹਲਾਕ