ਹਮਬਰਗ (ਸਮਾਜ ਵੀਕਲੀ) ( ਰੇਸ਼ਮ ਭਰੋਲੀ ): ਇੰਡੀਅਨ ਉਵਰਸੀਜ ਕਾਂਗਰਸ ਜਰਮਨ ਕਮੇਟੀ ਵਿੱਚ ਪਿਛਲੇ ਲੰਮੇ ਸਮੇ ਤੋਂ ਕੰਮ ਕਰਦੇ ਆ ਰਹੇ ਸ: ਗੁਰਜੀਤ ਸਿੰਘ ਰੂਬੀ ਡਿਊਸਬਰਗ ਨੂੰ ਕੋਆਰਡੀਨੇਟਰ ਬਨਣ ਤੇ ਜਿਹਥੇ ਅਸੀਂ ਰੂਬੀ ਨੂੰ ਮੁਬਾਰਕਾਂ ਦਿੰਦੇ ਹਾਂ ਤੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਰੂਬੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਨਾਲ ਇਹ ਵੀ ਦੱਸ ਦੇਈਏ ਕਿ ਰੂਬੀ ਨੋਰਡਰਾਈਨ ਵੈਸਟਫਾਸਨ ਦੀ ਬੜੀ ਸਤਿਕਾਰ ਯੋਗ ਸ਼ਖ਼ਸੀਅਤ ਹੈ।
ਦੇਰ ਰਾਤ ਸਾਂਝੇ ਤੋਰ ਤੇ ਪ੍ਰੈਸ ਨਾਲ ਗੱਲ ਕੀਤੀ ਜ਼ਿਹਨਾਂ ਵਿੱਚ ਪ੍ਰਧਾਨ ਸ: ਮਲਕੀਤ ਸਿੰਘ ਲੰਬੜ ਨੋਰਡਰਾਈਨ ਵੈਸਟਫਾਲਨ ,ਚੇਅਰਮੈਨ ਸ: ਦਲਜੀਤ ਸਿੰਘ ਡੌਲਮੇਚਰ ,ਜਨਰਲ ਸਕੇਟਰੀ ਸ: ਸੰਤੋਖ ਸਿੰਘ ਸੁੱਖਾ ਅਤੇ ਇੰਡੀਅਨ ਉਵਰਸੀਜ ਕਾਂਗਰਸ ਭਾਰਤ ਤੇ ਇੰਡੀਅਨ ਉਵਰਸੀਜ ਜਰਮਨ ਕਮੇਟੀ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਧੰਨਵਾਦ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਡੀ ,ਮੈਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ,ਐਮ ਐਲ ਏ ਗੁਰਕੀਰਤ ਸਿੰਘ ਕੋਟਲੀ,ਤੇ ਇਕ ਵਾਰ ਫਿਰ ਸਾਰੀ ਜਰਮਨ ਕਮੇਟੀ ਦਾ ਧੰਨਵਾਦ।