ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਕਿਹਾ ਕਾਂਗਰਸ ਨੂੰ ਅਲਵਿਦਾ

ਕੈਪਸ਼ਨ-ਕਾਂਗਰਸ ਨੂੰ ਅਲਵਿਦਾ ਕਹਿ ਅਕਾਲੀ ਦਲ ਚ ਸ਼ਾਮਲ ਹੋਏ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਨਾਲ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ , ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਹੋਰ ਆਗੂ

ਸੁਖਬੀਰ ਸਿੰਘ ਬਾਦਲ ਤੇ ਡਾ. ਉਪਿੰਦਰਜੀਤ ਕੌਰ ਨੇ ਕੀਤਾ ਸਿਰੋਪਾਓ ਦੇ ਕੇ ਕੀਤਾ ਸਵਾਗਤ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ )- ਅਗਾਮੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਆਪਣੀ ਆਪਣੀ ਜੋੜ ਤੋੜ ਕਰ ਰਹੀਆਂ ਹਨ। ਉਥੇ ਹੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸ ਪਾਰਟੀ ਦੇ ਧੜੱਲੇਦਾਰ ਸੀਨੀਅਰ ਆਗੂ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਆਪਣੇ ਸੈਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਗਏ । ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਸਿਰੋਪਾਓ ਦੇ ਕੇ ਸਵਾਗਤ ਕੀਤਾ ਤੇ ਪਾਰਟੀ ਵਿੱਚ ਜੀ ਆਇਆ ਕਿਹਾ।

ਚੇਅਰਮੈਨ ਸੁੱਖ ਦੀ ਅਗਵਾਈ ਚ ਉਨ੍ਹਾਂ ਦੇ ਸੁੱਖ ਇੰਨਕਲੇਵ ਚ ਆਯੋਜਿਤ ਕੀਤੇ ਗਏ ਜਲਸੇ ਚ ਹਜਾਰਾਂ ਅਕਾਲੀ ਵਰਕਰ ਸ਼ਾਮਲ ਹੋਏ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੂੰ ਪਾਰਟੀ ਚ ਵਿਸ਼ੇਸ਼ ਸਤਿਕਾਰ ਦਿੱਤਾ ਜਾਵੇਗਾ । ਸ਼੍ਰ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਪੰਜਾਬ ਤੇ ਪੰਜਾਬੀਆਂ ਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਹੈ ।ਜਿਨ੍ਹਾਂ ਚੋਂ 5-6 ਐਮ ਐਲ ਏ ਤਾਂ ਲੋਕਾਂ ਨੂੰ ਬਹੁਤ ਹੀ ਹੱਦੋ ਜਿਆਦਾ ਲੁੱਟਣ ਰਹੇ ਹਨ । ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸੁਲਤਾਨਪੁਰ ਲੋਧੀ ਤੇ ਜੀਰਾ ਦੇ ਵਿਧਾਇਕ ਵੀ ਜਨਤਾ ਨੂੰ ਲੁੱਟਣ ਚ ਅੱਗੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਇੱਕ ਸਾਲ ਰਹਿ ਗਿਆ ਹੈ ,ਇਹਨਾਂ ਤੋਂ ਸਾਰੇ ਲੁੱਟੇ ਪੈਸੇ ਵਾਪਿਸ ਕਰਵਾ ਦਿਆਂਗੇ ।

ਉਨ੍ਹਾਂ ਐਸ ਐਸ ਪੀ , ਡੀ ਐਸ ਪੀ ਤੇ ਹੋਰ ਪੁਲਸ ਤੇ ਸਿਵਲ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਿਨ੍ਹਾਂ ਲੋਕਾਂ ਤੇ ਝੂਠੇ ਕੇਸ ਦਰਜ ਕਰਕੇ ਧੱਕੇਸ਼ਾਹੀ ਕੀਤੀ , ਉਨ੍ਹਾਂ ਨੂੰ ਮੈ ਸਾਡੀ ਸਰਕਾਰ ਬਣਨ ਤੇ ਨੌਕਰੀ ਤੋਂ ਹੀ ਕੱਢ ਦਿਆਂਗਾ । ਬਾਦਲ ਨੇ ਪੁਲਸ ਅਧਿਕਾਰੀਆਂ ਨੂੰ ਸਾਵਧਾਨ ਕਰਦੇ ਕਿਹਾ ਕਿ ਝੂਠੇ ਕੇਸ ਦਰਜ ਕਰਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕਰਦੇ ਹੋ , ਪਰ ਇਹ ਸੋਚ ਲਓ ਸਰਕਾਰ ਬਦਲਣ ਤੇ ਤੁਹਾਡੀ ਕਿਸੇ ਐਮ ਐਲ ਏ ਨੇ ਬਾਂਹ ਨਹੀ ਫੜਨੀ । ਉਨ੍ਹਾਂ ਨਗਰ ਕੌਸਲ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਤਾਉਣ ਲਈ ਡਟ ਕੇ ਮਿਹਨਤ ਕਰਨ ਦੀ ਪ੍ਰੇਰਨਾ ਕਰਦੇ ਕਿਹਾ ਕਿ ਜੇਕਰ ਤੁਸੀਂ ਆਪਣੀ ਨਗਰ ਕੌਸਲ ਕਮੇਟੀ ਬਣਾਓਗੇ ਤਾਂ ਹੀ ਸ਼ਹਿਰ ਦਾ ਵਿਕਾਸ ਸਹੀ ਢੰਗ ਨਾਲ ਹੋ ਸਕੇਗਾ ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਚ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਦਾ ਹਰੇਕ ਪੱਖੋ ਡਟ ਕੇ ਸਾਥ ਦਿੱਤਾ ਜਾ ਰਿਹਾ ਹੈ ।

ਇਸਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਦੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਇਸ ਇਲਾਕੇ ਚ ਹੋਰ ਵੀ ਵੱਡੀ ਮਜਬੂਤੀ ਮਿਲੀ ਹੈ । ਉਨ੍ਹਾਂ ਦੱਸਿਆ ਕਿ ਪਿਛਲੀਆਂ ਸਾਰੀਆਂ ਚੋਣਾਂ ਚ ਚੇਅਰਮੈਨ ਸੁੱਖ ਨੇ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਬਹੁਤ ਮਿਹਨਤ ਕੀਤੀ ਸੀ , ਸੋ ਉਨ੍ਹਾਂ ਦੇ ਅਕਾਲੀ ਦਲ ਚ ਸ਼ਾਮਲ ਹੋਣ ਕਾਰਨ ਕਾਂਗਰਸ ਨੂੰ ਵੱਡਾ ਘਾਟਾ ਪਵੇਗਾ । ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਆਪਣੇ ਸੰਬੋਧਨ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਮਜਬੂਤ ਬਣਾਉਣ ਲਈ ਪਾਰਟੀ ਦੇ ਹਰ ਹੁਕਮ ਅਨੁਸਾਰ ਕੰਮ ਕਰਨਗੇ ।

ਉਨ੍ਹਾਂ ਇਹ ਵੀ ਕਿਹਾ ਕਿ ਸੁਲਤਾਨਪੁਰ ਲੋਧੀ ਹਲ਼ਕੇ ਚ ਕਿਸੇ ਵੀ ਅਕਾਲੀ ਵਰਕਰ ਨਾਲ ਧੱਕੇਸ਼ਾਹੀ ਅਸੀਂ ਬਰਦਾਸ਼ਤ ਨਹੀ ਕਰਾਂਗੇ । ਉਨ੍ਹਾਂ ਸੁਖਬੀਰ ਬਾਦਲ ਤੋਂ ਮੰਗ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਚ ਆਏ ਸਰਕਾਰੀ ਪੈਸੇ ਚੋਂ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਜਾਂਚ ਜਰੂਰ ਕਰਵਾਉਣ ।ਇਸ ਸਮੇ ਸਮਾਗਮ ਚ ਭਾਰੀ ਗਿਣਤੀ ਚ ਵਰਕਰਾਂ ਸ਼ਿਰਕਤ ਕੀਤੀ ।

ਇਸ ਸਮੇ ਸ਼੍ਰੋਮਣੀ ਕਮੇਟੀ ਮੈਬਰ ਬੀਬੀ ਗੁਰਪ੍ਰੀਤ ਕੌਰ ਰੂਹੀ , ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ , ਜਥੇ ਜਰਨੈਲ ਸਿੰਘ ਡੋਗਰਾਵਾਲ ਮੈਂਬਰ ਸ਼੍ਰੋਮਣੀ ਕਮੇਟੀ ,ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ , ਜਥੇ ਸੁਖਦੇਵ ਸਿੰਘ ਨਾਨਕਪੁਰ ਸੀਨੀਅਰ ਅਕਾਲੀ ਨੇਤਾ,ਐਡਵੋਕੇਟ ਇੰਦਰਜੀਤ ਸਿੰਘ , ਐਡਵੋਕੇਟ ਗਗਨਦੀਪ ਸਿੰਘ ਸੁੱਖ ,ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ, ਜਥੇ ਸੰਤੋਖ ਸਿੰਘ ਖੀਰਾਵਾਲੀ , ਯੁਵਰਾਜ ਭੁਪਿੰਦਰ ਸਿੰਘ ਸਾਬਕਾ ਚੇਅਰਮੈਨ , ਚੇਅਰਮੈਨ ਗੁਰਜੰਟ ਸਿੰਘ ਸੰਧੂ,ਜਥੇ ਪਰਮਿੰਦਰ ਸਿੰਘ ਖਾਲਸਾ ,ਜਥੇ ਹਰਜਿੰਦਰ ਸਿੰਘ ਲਾਡੀ ਪ੍ਰਧਾਨ ਡਡਵਿੰਡੀ , ਜਥੇ ਸੁਰਜੀਤ ਸਿੰਘ ਢਿੱਲੋਂ ,ਕਰਨਜੀਤ ਸਿੰਘ ਆਹਲੀ , ਜਥੇ ਅਮਰਜੀਤ ਸਿੰਘ ਖਿੰਡਾ ਲੋਧੀਵਾਲ , ਕੁਲਦੀਪ ਸਿੰਘ ਸਰਪੰਚ ਦੁਰਗਾਪੁਰ ,ਜਥੇ ਸੁਖਪਾਲਬੀਰ ਸਿੰਘ ਸੋਨੂੰ, ਜਥੇ ਗੁਰਦਿਆਲ ਸਿੰਘ ਬੂਹ,ਕੁਲਦੀਪ ਸਿੰਘ ਬੂਲੇ , ਭੁਪਿੰਦਰ ਸਿੰਘ ਖਿੰਡਾ ,ਸਤਬੀਰ ਸਿੰਘ ਬਿੱਟੂ ਖੀਰਾਵਾਲੀ, ਸਰੂਪ ਸਿੰਘ ਭਰੋਆਣਾ , ਜਥੇ ਦਰਬਾਰਾ ਸਿੰਘ ਵਿਰਦੀ , ਜਥੇ ਰਾਮ ਸਿੰਘ ਪਰਮਜੀਤਪੁਰ , ਜਥੇ ਬਿਕਰਮ ਸਿੰਘ ਉੱਚਾ ਸਾਬਕਾ ਜਿਲ੍ਹਾ ਪ੍ਰਧਾਨ ,ਸੁਖਚੈਨ ਸਿੰਘ ਮਨਿਆਲਾ , ਜਥੇ ਸੁੱਚਾ ਸਿੰਘ ਸ਼ਿਕਾਰਪੁਰ ,ਜਥੇ ਹਰਜਿੰਦਰ ਸਿੰਘ ਵਿਰਕ, ਕਮਲਜੀਤ ਸਿੰਘ ਹੈਬਤਪੁਰ , ਰਾਜੀਵ ਧੀਰ , ਇੰਜ. ਟੀ ਐਸ ਥਿੰਦ , ਚੇਅਰਮੈਨ ਰਾਜਿੰਦਰ ਸਿੰਘ ਨਸੀਰੇਵਾਲ ,ਜਥੇ ਸੰਤਾ ਸਿੰਘ , ਵਿਜੇਪਾਲ ਸਿੰਘ , ਜਥੇ ਸਰਵਨ ਸਿੰਘ ਚੱਕਾਂ , ਜਥੇ ਹਰਭਜਨ ਸਿੰਘ ਘੁੰਮਣ , ਜਥੇ ਬਲਬੀਰ ਸਿੰਘ ਮੱਲਗੁਜਾਰ,ਜਥੇ ਅਮਰੀਕ ਸਿੰਘ ਸਾਬਕਾ ਸਰਪੰਚ ਅਮਾਨੀਪੁਰ , ਅਰਜਨ ਸਿੰਘ ਸਾਬਕਾ ਸਰਪੰਚ ਅਮਾਨੀਪੁਰ , ਜਥੇ ਸੁਰਜੀਤ ਸਿੰਘ ਮੋਮੀ , ਜਥੇ ਬੂਟਾ ਸਿੰਘ ਚੁਲੱਧਾ , ਜਥੇ ਬਲਜੀਤ ਸਿੰਘ ਬੱਲੀ, ਪ੍ਰਮੋਦ ਸ਼ਾਹ , ਨੰਬਰਦਾਰ ਪਰਮਜੀਤ ਸਿੰਘ ਚੰਦੀ , ਬਲਵਿੰਦਰ ਸਿੰਘ ਤੁੜ , ਮਾਸਟਰ ਸੁੱਚਾ ਸਿੰਘ ਮਿਰਜਾਪੁਰ , ਇੰਜ. ਪ੍ਰਤਾਪ ਸਿੰਘ ਮੋਮੀ , ਗੁਰਨਾਮ ਸਿੰਘ ਕੌਸਲਰ , ਰਾਜਿੰਦਰ ਸਿੰਘ ਗੋਪੀਪੁਰ ਸਰਕਲ ਪ੍ਰਧਾਨ ਖੀਰਾਂਵਾਲੀ , ਜਥੇ ਅਵਤਾਰ ਸਿੰਘ ਮੀਰੇ , ਬਲਦੇਵ ਸਿੰਘ ਖਾਲਸਾ , ਸੂਰਤ ਸਿੰਘ ਗਾਜੀਪੁਰ , ਐਡਵੋਕੇਟ ਕੁਲਬੀਰ ਸਿੰਘ ਸੈਦਪੁਰ , ਰਾਜਿੰਦਰ ਸਿੰਘ ਸਾਬਕਾ ਐਮ ਸੀ , ਪ੍ਰਿੰਸੀਪਲ ਕੇਵਲ ਸਿੰਘ , ਜਸਵੰਤ ਸਿੰਘ ਕੌੜਾ , ਵਿੱਕੀ ਚੌਹਾਨ , ਜਥੇ ਹਰਜਿੰਦਰ ਸਿੰਘ ਘੁਮਾਣ , ਸਾਬਕਾ ਪ੍ਰਧਾਨ ਦਿਨੇਸ਼ ਕੁਮਾਰ ਧੀਰ ,ਨੰਬਰਦਾਰ ਮਹਿੰਦਰ ਸਿੰਘ ਮੋਖੇ , ਨੰਬਰਦਾਰ ਮਨਜੀਤ ਸਿੰਘ ਜੰਮੂ , ਜਥੇ ਬਲਬੀਰ ਸਿੰਘ ਅਮਰਜੀਤਪੁਰ, ਸ਼ਿੰਗਾਰਾ ਸਿੰਘ ਮੁੱਤੀ ਹੈਬਤਪੁਰ ,ਮਾਸਟਰ ਪੂਰਨ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ ।

Previous articleਸੁਖਬੀਰ ਬਾਦਲ ਦੇ ਕਾਫਿਲੇ ਨੂੰ ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ
Next articleਜੈਸ਼ ਮੁਖੀ ਮਸੂਦ ਅਜ਼ਹਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ