ਇਹ ਕਾਨੂੰਨ ਤਾਂ ਸਿਰਫ਼ ਸ਼ੁਰੂਆਤ ਨੇ,ਅਗਲਾ ਕਾਨੂੰਨ ਕੀਟਨਾਸ਼ਕਾਂ ਤੇ ਬੀਜਾਂ ਬਾਰੇ ਹੋਵੇਗਾ: ਕੇਂਦਰੀ ਖੇਤੀ ਰਾਜ ਮੰਤਰੀ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਸ਼ੁਰੂਆਤ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਆੜ੍ਹਤੀਆਂ ਦੇ ਪ੍ਰਭਾਵ’ ਕਾਰਨ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ, “ਅਗਲਾ ਕਦਮ ਕੀਟਨਾਸ਼ਕ (ਪ੍ਰਬੰਧਨ) ਬਿੱਲ ਅਤੇ ਬੀਜ ਬਿੱਲ ਹੋਵੇਗਾ। ਉਦੋਂ ਵੀ ਕਿਸਾਨਾਂ ਵਿੱਚ ਭਰ ਭੁਲੇਖੇ ਵਿਚ ਪੈਦਾ ਕੀਤੇ ਜਾ ਸਕਦੇ ਹਨ।’“

ਜਦੋਂ ਇਹ ਪੁੱਛਿਆ ਗਿਆ ਕਿ ਕੀ ਕੇਂਦਰ ਸਰਕਾਰ ਪੰਜਾਬ ਦੇ ਧਾਰਮਿਕ ਆਗੂਆਂ ਨੂੰ ਸਰਕਾਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦਰਮਿਆਨ ਵਿਚੋਲਗੀ ਕਰਨ ਲਈ ਉਤਸ਼ਾਹਤ ਕਰੇਗੀ ਤਾਂ ਸ੍ਰੀ ਚੌਧਰੀ ਨੇ ਕਿਹਾ,“ ਅਸੀਂ ਸਾਰਿਆਂ ਦਾ ਸਵਾਗਤ ਕਰਾਂਗੇ। ਅਸੀਂ ਹੱਲ ਚਾਹੁੰਦੇ ਹਾਂ, ਜੇ ਉਹ ਇਸ ਦਿਸ਼ਾ ਵਿਚ ਗੱਲਬਾਤ ਕਰਨ ਲਈ ਤਿਆਰ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।” ਪੰਜਾਬ ਦੇ ਨਾਨਕਸਰ ਡੇਰੇ ਦੇ ਪ੍ਰਮੁੱਖ ਨੇ ਵੀਰਵਾਰ ਨੂੰ ਸ੍ਰੀ ਤੋਮਰ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚ ਵਿਚੋਲਗੀ ਦੀ ਇੱਛਾ ਜ਼ਾਹਰ ਕੀਤੀ ਸੀ।

Previous articleਬੇਅੰਤ ਸਿੰਘ ਹੱਤਿਆ ਕਾਂਡ: ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਬਦਲਣ ਬਾਰੇ ਕੇਂਦਰ 26 ਜਨਵਰੀ ਤੱਕ ਫ਼ੈਸਲਾ ਕਰੇ: ਸੁਪਰੀਮ ਕੋਰਟ
Next articleਮਾਤਾ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਮਾਨਹਾਨੀ ਦੀ ਸ਼ਿਕਾਇਤ ਕੀਤੀ