ਬੇਅੰਤ ਸਿੰਘ ਹੱਤਿਆ ਕਾਂਡ: ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਬਦਲਣ ਬਾਰੇ ਕੇਂਦਰ 26 ਜਨਵਰੀ ਤੱਕ ਫ਼ੈਸਲਾ ਕਰੇ: ਸੁਪਰੀਮ ਕੋਰਟ

ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਅਰਜ਼ੀ ਬਾਰੇ 26 ਜਨਵਰੀ ਤੱਕ ਫੈਸਲਾ ਕਰਨ ਲਈ ਕਿਹਾ ਹੈ। ਅਰਜ਼ੀ ਵਿੱਚ ਰਾਜੋਆਣਾ ਨੇ ਸਜ਼ਾ ਘਟਾਉਣ ਦੀ ਅਪੀਲ ਕੀਤੀ ਗਈ ਹੈ।

ਚੀਫ਼ ਜਸਟਿਸ ਐੱਸਏ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਫੈਸਲਾ ਕੀਤਾ ਜਾਵੇ, ਜਿਹੜਾ ਚੰਗਾ ਦਿਨ ਹੈ। ਸੁਪਰੀਮ ਕੋਰਟ ਨੇ ਕਿਹਾ, “ਅਸੀਂ ਤੁਹਾਨੂੰ ਦੋ-ਤਿੰਨ ਹਫ਼ਤਿਆਂ ਦਾ ਸਮਾਂ ਦਿੰਦੇ ਹਾਂ। ਤੁਹਾਨੂੰ ਪ੍ਰਕਿਰਿਆ ਨੂੰ 26 ਜਨਵਰੀ ਤੱਕ ਪੂਰਾ ਕਰਨਾ ਚਾਹੀਦਾ ਹੈ। 26 ਜਨਵਰੀ ਇੱਕ ਚੰਗਾ ਦਿਨ ਹੈ। ਇਹ ਉਚਿਤ ਹੋਵੇਗਾ ਕਿ ਤੁਸੀਂ ਉਸ ਤੋਂ ਪਹਿਲਾਂ ਫੈਸਲਾ ਕਰੋ।”

Previous articleਕਿਸਾਨਾਂ ਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਗੱਲਬਾਤ ਬੇਸਿੱਟਾ, ਅਗਲੀ ਮੀਟਿੰਗ 15 ਨੂੰ
Next articleਇਹ ਕਾਨੂੰਨ ਤਾਂ ਸਿਰਫ਼ ਸ਼ੁਰੂਆਤ ਨੇ,ਅਗਲਾ ਕਾਨੂੰਨ ਕੀਟਨਾਸ਼ਕਾਂ ਤੇ ਬੀਜਾਂ ਬਾਰੇ ਹੋਵੇਗਾ: ਕੇਂਦਰੀ ਖੇਤੀ ਰਾਜ ਮੰਤਰੀ