ਰੁਲ਼ਦੂ ਰਖਦੈ ਨਜ਼ਰ ਤਾਜੀਆਂ ਖ਼ਬਰਾਂ ‘ਤੇ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

1.
   ਫਿਰ ਨਾ ਬਣੀ ਕੋਈ ਗੱਲ ਹੈ ਖ਼ਬਰ , ਅਗਲੀ ਮੀਟਿੰਗ 8 ਨੂੰ .
*  ਅਤੇ ਉਸ ਤੋਂ ਅਗਲੀ 18 ਨੂੰ .
2.
    ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਤਰ ਸੁਪਰੀਮ ਕੋਰਟ ਵੱਲੋਂ ਜਨਹਿੱਤ ਪਟੀਸ਼ਨ ਵਿਚ ਤਬਦੀਲ .
*   ਰੁਲ਼ਦੂ ਖ਼ੁਦ ਵੀ ਜੱਜ ਸਾਹਿਬਾਨਾਂ ਨੂੰ ਅਰਜ਼ੋਈ ਕਰ ਚੁੱਕਾ ਹੈ .
3.
    ਖੇਤੀ ਕਾਨੂੰਨਾਂ ਨਾਲ਼ ਸਾਡਾ ਕੋਈ ਲੈਣ ਦੇਣ ਨਹੀਂ — ਰਿਲਾਇੰਸ .
*  ਪਰ ਸਿਆਣੇ ਤਾਂ ਇਹ ਕਹਿੰਦੇ ਨੇ ਕਿ ” ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ “.
4.
    ਮੋਦੀ ਦਾ ਹੰਕਾਰ ਤੋੜੇਗਾ ਕਿਸਾਨ ਅੰਦੋਲਨ — ਸੁਖਬੀਰ ਬਾਦਲ .
*  ਸਿਆਣਿਆਂ ਦੀ ਇੱਕ ਕਹੌਤ ਇਹ ਵੀ ਅੈ ਕਿ ” ਟੁੱਟੀ ਤੋਂ ਚੁਗਾਠ ਪੱਟ ‘ਲੀ ” .
5.
    ਬੇਨਾਮੀ ਸੰਪਤੀ ਕੇਸ — ਆਮਦਨ ਕਰ ਵਿਭਾਗ ਵੱਲੋਂ ਰੌਬਰਟ ਵਾਡਰਾ ਦੇ ਬਿਆਨ ਦਰਜ .
*  ਉਇ ਭਾਈ ਜੁਆਈ ਤਾਂ ਸਰਪੰਚਾਂ ਦਾ ‘ਨੀਂ ਮਾਨ ਹੁੰਦਾ ਉਹ ਤਾਂ ਫੇਰ ਸਿਰੇ ਦੇ ਡੰਡੇ ਦਾ ਸੀ , ਉਂਜ ਏਹੀ ਆਮਦਨ ਕਰ ਵਿਭਾਗ ਕਦੇ ਉਸਦਾ ਨਾਂ ਸੁਣ ਕੇ ਕੰਬਦਾ ਹੁੰਦਾ ਸੀ .
6.
    ਟਰੰਪ ਨੇ ਚੋਣ ਅਧਿਕਾਰੀ ਨੂੰ ਫ਼ੋਨ ਕਰਕੇ ਨਤੀਜਾ ਪਲਟਾਉਂਣ ਲਈ ਕਿਹਾ ਸੀ .
*  ਇਹ ਸਲਾਹ ਜ਼ਰੂਰ ਕਿਸੇ ਹਿੰਦੋਸਤਾਨੀ ਮਿੱਤਰ ਨੇ ਦਿੱਤੀ ਹੋਊ .
7.
   ਧਰਮਿੰਦਰ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅਰਦਾਸ .
*  ਮਗਰਮੱਛ ਦੇ ਅੱਥਰੂ ਕਿਸੇ ਨੇ ਵੇਖੇ ਤਾਂ ‘ਨੀਂ ਹੋਣੇ ਪਰੰਤੂ ਜ਼ਰੂਰ ਇਹੋ ਜਿਹੇ ਹੀ ਹੁੰਦੇ ਹੋਣਗੇ .
                       ਬਾਕੀ ਫੇਰ ਸਹੀ .
          ਵੱਲੋਂ – ਰੁਲ਼ਦੂ ਬੱਕਰੀਆਂ ਵਾਲ਼ਾ .
               ਪਿੰਡ ਰੰਚਣਾਂ ਜਿਲਾ੍ ਸੰਗਰੂਰ .
Previous articleਆਈ ਖੁਸ਼ਖਬਰੀ ਸੁਣੋ ਜੀ ਬੱਚਿਓ !
Next articleਲੋਹੜੀ