(ਸਮਾਜ ਵੀਕਲੀ)
ਉਹਨੇ ਆਪੇ ਫ਼ਿਕਰਾਂ ਮਿਟਾ ਦੇਣੀਆ….
————————-
ਇਹ ਰਾਤਾਂ ਨੂੰ ਜੋਂ ਠਰਦੇ ਨੇ ,
ਦਿਨਾਂ ਵਿਚ ਸੂਰਜਾਂ ਵਾਂਗ ਮੱਘਦੇ ਨੇ,,
ਇਹ ਘਰ ਆਪਣੇ ਜੋਂ ਆਏ ਛੱਡ ਨੇ,
ਅੰਬਰਾਂ ਨੂੰ ਬਣਾ ਸੁੱਤੇ ਹੁਣ ਛੱਤ ਨੇ,,
ਇਹ ਕੰਮ – ਕਾਰ ਜੋਂ ਛੱਡ ਆਏ ਨੇ ,
ਕਣਕਾਂ ਨੂੰ ਪਾਣੀ ਲਈ ਬੱਦਲ ਆਏ ਨੇ ,,
ਇਹ ਯੁੱਗਾਂ ਤੋ ਚਲਦੀ ਪਈ ਖੇਡ ਨੇ ,
ਜ਼ਿੰਦਗੀ ਲੰਘਦੀ ਜੋਂ ਮੁੱਠੀਓ ਕਿਰਦੀ ਰੇਤ ਨੇ,,
ਇਹ ਜੰਗ ਵਿੱਚ ਆਣ ਜੋਂ ਬੈਠੇ ਨੇ ,
ਪਿਤਾ ਤੇਗ ਬਹਾਦਰ ਦੀ ਗੋਦ ਬੈਠੇ ਨੇ ।
ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211