ਸੱਤਵੀਂ ਵਾਰਤਾ ਤੋਂ ਬਾਅਦ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰੁਲ਼ਦੂ ਨੂੰ ਤਾਂ ਪਤਾ ਹੀ ਸੀ
ਕਿ ਇਹਨਾਂ ਤਿਲਾਂ ਵਿੱਚ ਤੇਲ ਨਹੀਂ ।
ਈ ਵੀ ਐਮ ‘ਚੋਂ ਪੈਦਾ ਹੋਇਆਂ ਦਾ
ਜਨਤਾ ਨਾਲ਼ ਕੋਈ ਮੇਲ ਨਹੀਂ  ।
ਬੰਦਾ ਬਹਾਦਰ ਤੋਂ ਹੁਣ ਤਾਈਂ
ਧਰਤੀ ਨੂੰ ਅਸੀਂ ਮਾਂ ਕਹਿੰਦੇ ਹਾਂ ;
ਧਰਤੀ ਪੁੱਤਰਾਂ ਦੇ ਨਾਲ਼ ਆਢਾ
ਲੱਲੂ ਪੰਜੂ ਦਾ ਖੇਲ ਨਹੀਂ  ।
            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             94784 08898
Previous articleਤੁਸੀਂ ਫ਼ਿਕਰ ਨਾ ਕਰੋ
Next articleਸਾਰਥਿਕ ਨਤੀਜੇ