(ਸਮਾਜ ਵੀਕਲੀ)
ਆਪੋ ਆਪਣੀ ਸੋਚ ਮੁਬਾਰਕ।
ਕਿਸੇ ਵਿਗਾੜ ਤੇ ਕਿਤੇ ਸੁਧਾਰਕ।
ਧਮਕੀਆਂ, ਬੜ੍ਹਕਾਂ ਸਿਰ ਤੋਂ ਲੰਘਣ,
ਕਿਉਂਕਿ ਹਾਂ ਬੱਸ ਸੱਚ ਦੇ ਪਾਲਕ।
ਹੈਂਕੜ, ਡਰ ਜਾਂ ਖੋਫ਼ ਵਿਖਾਉਂਦੇ,
ਜੋ ਬਣਦੇ ਧਰਮਾਂ ਦੇ ਮਾਲਕ।
‘ਸ਼ੁੱਭ ਅਮਲਾਂ’ ਦੇ ਬਾਝ ਰੋਣਗੇ,
ਮੈਂ ਨਾ ਆਖਾਂ ਬਾਬਾ ਖਿਆਲਕ।
ਸੋਧੀ ਸੀ ਉਸ ‘ਧਰਤ ਲੋਕਾਈ’,
ਖਾਸ ਕੋਈ ਨਾ ਬੁੱਢਾ, ਬਾਲਕ।
ਸਾਡੇ ਲਈ ਵੀ ਰੱਬ ਸੀ ਹੁੰਦਾ,
ਬੱਸ ਇੱਕ ਗੁੰਝਲਦਾਰ ਬੁਝਾਰਤ।
ਹਰ ਇੱਕ ਮੋੜ ਸੀ ਜਦੋਂ ਟੱਕਰਦੇ,
ਅੱਡੋ ਅੱਡ ਨਿਸ਼ਾਨ ਇਮਾਰਤ।
ਇੱਕ ਭਗਤ ਦੱਸ ਗਿਆ ਟਿਕਾਣਾ,
ਕਹਿੰਦਾ ਮਿਲੂ ‘ਖਲਕੁ ਮੈ ਖਾਲਕ’।
ਚੜ੍ਹੀ ਮਨੁੱਖਤਾ ਤਾਂ ਰੋਮੀ ਸਿਰ,
ਪੜ੍ਹ ਬੈਠਾ ‘ਏਕਸ ਕੇ ਬਾਰਿਕ’।
ਹੋਰ ਸ਼ਿਕਾਇਤ ਨਾ ਪਿੰਡ ਘੜਾਮੇਂ,
ਬੱਸ ਕੱਟੜਤਾ ਲੱਗੇ ਭਿਆਨਕ।
ਤਾਹੀਉਂ ਬੱਸ ਜਾਗੋ ਦਾ ਹੋਕਾ,
ਬਾਕੀ ਆਪ ਸਵਾਰੀ ਮਾਲਕ।
ਰੋਮੀ ਘੜਾਮੇਂ ਵਾਲਾ।
9855281105