ਚੰਡੀਗੜ੍ਹ (ਸਮਾਜ ਵੀਕਲੀ) : ਹਰਿਆਣਾ ਤੇ ਪੰਜਾਬ ਵਿਚ ਹੱਡ ਚੀਰਵੀਂ ਠੰਢ ਦਾ ਦੌਰ ਜਾਰੀ ਹੈ। ਰਾਜਧਾਨੀ ਚੰਡੀਗੜ੍ਹ ਵਿਚ ਵੀ ਕਾਫ਼ੀ ਠੰਢ ਪੈ ਰਹੀ ਹੈ ਤੇ ਅੱਜ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਆਦਮਪੁਰ ਵਿਚ ਘੱਟੋ-ਘੱਟ ਤਾਪਮਾਨ 2.5 ਡਿਗਰੀ, ਪਠਾਨਕੋਟ ਵਿਚ 3.5 ਡਿਗਰੀ, ਹਲਵਾਰਾ ਵਿਚ 3.7 ਡਿਗਰੀ ਤੇ ਬਠਿੰਡਾ ਵਿਚ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਸੂਬੇ ਦੇ ਜ਼ਿਲ੍ਹੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 4.2 ਡਿਗਰੀ, ਲੁਧਿਆਣਾ ਵਿਚ 4.4 ਡਿਗਰੀ ਤੇ ਪਟਿਆਲਾ ਵਿਚ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਰਿਆਣਾ ਦੇ ਹਿਸਾਰ ਦਾ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਰਿਹਾ ਤੇ ਇਹ ਸੂਬੇ ਵਿਚ ਸਭ ਤੋਂ ਠੰਢਾ ਰਿਹਾ। ਇਸ ਤੋਂ ਇਲਾਵਾ ਨਾਰਨੌਲ ਦਾ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ, ਕਰਨਾਲ ਦਾ ਚਾਰ, ਸਿਰਸਾ ਦਾ 4.1, ਰੋਹਤਕ ਦਾ ਚਾਰ, ਅੰਬਾਲਾ ਦਾ 5.3 ਤੇ ਭਿਵਾਨੀ ਦਾ 5.6 ਡਿਗਰੀ ਸੈਲਸੀਅਸ ਰਿਹਾ।