ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਢਾਡੀ ਗਿਆਨੀ ਬਖਸ਼ੀਸ਼ ਸਿੰਘ ਰਾਣੀ ਵੱਲ੍ਹਾ ਅਤੇ ਸਾਥੀ ਬੀਬੀ ਸਿਰਮਜੀਤ ਕੌਰ, ਬੀਬੀ ਕੁਲਵਿੰਦਰ ਕੌਰ ਦੇ ਜਥੇ ਨੇ ‘ਆਪਣਾ ਹੱਕ’ ਨਗਮੇਂ ਰਾਹੀਂ ਤਾਜ਼ ਫਿਲਮ ਪ੍ਰੋਡਕਸ਼ਨ ਦੀ ਨਿਰਦੇਸ਼ਨਾ ਹੇਠ ਦਿੱਲੀ ਸਰਕਾਰ ਨੂੰ ਕਿਸਾਨੀ ਸੰਘਰਸ਼ ਦੇ ਸਮਰਥੱਕ ਹੋਣ ਦੀ ਤਕਰੀਰ ਕੀਤੀ ਹੈ। ਇਸ ਨਗਮੇਂ ਵਿਚ ਉਕਤ ਢਾਡੀ ਜਥੇ ਨੇ ਸਰਕਾਰ ਪਾਸੋਂ ਕਿਸਾਨਾਂ ਦੇ ਹੱਕ ਉਨ੍ਹਾਂ ਨੂੰ ਵਾਪਿਸ ਦਵਾਉਣ ਲਈ ਦਮਦਾਰ ਪੇਸ਼ਕਾਰੀ ਕੀਤੀ ਹੈ। ਪ੍ਰੋਡਿਊਸਰ ਮਾਇਕ ਹੋਠੀ ਅਤੇ ਸਟੀਵ ਹੀਰ ਦੀ ਇਸ ਪੇਸ਼ਕਸ਼ ਨੂੰ ਕੈਨੇਡਾ ਵੈਨਕੂਵਰ ਦੇ ਸੁਹਿਰਦ ਗੀਤਕਾਰ ਬਲਵੀਰ ਹੀਰ ਨੇ ਕਲਮਬੱਧ ਕੀਤਾ ਹੈ। ਸੁਰਤਾਲ ਸਟੂਡੀਓ ਵਿਚ ਤਿਆਰ ਹੋਏ ਇਸ ਨਗਮੇਂ ਨੂੰ ਸੁਰੰਗੀ ਮਾਸਟਰ ਸ਼ਮਸ਼ੇਰ ਸਿੰਘ ਸੰਧੂ ਨੇ ਸੰਗੀਤਕ ਧੁੰਨਾਂ ਪ੍ਰਦਾਨ ਕੀਤੀਆਂ ਹਨ। ਆਰ ਕੇ ਬਾਂਸਲ ਵਲੋਂ ਇਸ ਦਾ ਵੀਡੀਓ ਤਿਆਰ ਕੀਤਾ ਗਿਆ। ਬੌਬੀ ਢੀਂਡਸਾ, ਰਵੀ ਤਿਵਾੜੀ, ਮਹਿੰਦਰ ਸੰਧੂ ਅਤੇ ਗੁਰਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਉਕਤ ਢਾਡੀ ਜਥੇ ਨੇ ਕੀਤਾ ਹੈ।
HOME ਰਾਣੀ ਵੱਲ੍ਹਾ ਦੇ ਢਾਡੀ ਜਥੇ ਨੇ ‘ਆਪਣਾ ਹੱਕ’ ਰਾਹੀਂ ਕੀਤੀ ਸਰਕਾਰ ਨੂੰ...