ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਲਗਾਤਾਰ ਭੁੱਖ ਹੜਤਾਲ ਸੱਤਵੇਂ ਦਿਨ ਵਿੱਚ ਸ਼ਾਮਿਲ

ਅੱਜ ਜ਼ਿਲ੍ਹਾ ਬਠਿੰਡਾ ਦੇ ਸੱਤ ਸਾਥੀ ਬੈਠੇ ਭੁੱਖ ਹੜਤਾਲ ਤੇ

ਚੰਡੀਗੜ੍ਹ (ਸਮਾਜ ਵੀਕਲੀ) (ਔਲਖ): ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ ਭੁੱਖ ਹੜਤਾਲ ਅੱਜ ਸੱਤਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ।ਅੱਜ ਸੱਤਵੇਂ ਦਿਨ ਜ਼ਿਲ੍ਹਾ ਬਠਿੰਡਾ ਦੇ ਸੱਤ ਸਾਥੀ ਭੁੱਖ ਹੜਤਾਲ ਤੇ ਬੈਠੇ।ਅੱਜ ਸਟੇਜ ਤੋਂ ਬੋਲਦਿਆਂ ਮਲਟੀਪਰਪਜ਼ ਕਾਮਿਆਂ ਨੇ ਆਖਿਆ ਕਿ ਇੱਕ ਪਾਸੇ ਸਿਹਤ ਕਾਮਿਆਂ ਨੂੰ 26 ਜਨਵਰੀ ਪਰੇਡ ਮੌਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਹਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਇਸ ਤੋਂ ਸਰਕਾਰ ਦੀ ਨੀਅਤ ਦਾ ਪਤਾ ਲੱਗਦਾ ਹੈ ਕਿ ਸਿਹਤ ਕਾਮਿਆਂ ਨਾਲ ਢੱਕਵੰਜ ਕਰ ਰਹੀ ਹੈ।ਜਿਵੇਂ ਸਰਕਾਰੀ ਨੀਤੀਆਂ ਦੇ ਕਾਰਨ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਵਰਗ ਖੁਦਕੁਸ਼ੀਆਂ ਦੇ ਰਾਹ ਪਿਆ ਪਿਆ ਹੋਇਆ ਹੈ ਉਸੇ ਤਰ੍ਹਾਂ ਸਰਕਾਰ ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ ਦੇਣ ਵਿੱਚ ਅਸਫਲ ਰਹੀ ਹੈ ਤੇ ਹੁਣ ਕਰਜ਼ਾ ਮੇਲੇ ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਖੁਦਕੁਸ਼ੀਆਂ ਦੇ ਰਾਹ ਤੋਰਨ ਦੀ ਤਿਆਰੀ ਵਿੱਚ ਹੈ ।ਪੰਜਾਬ ਸਰਕਾਰ ਦਾ ਘਰ ਘਰ ਰੁਜਗਾਰ ਦਾ ਨਾਅਰਾ ਠੁੱਸ ਹੋ ਕੇ ਰਹਿ ਗਿਆ ਹੈ।

ਸਿਹਤ ਕਾਮਿਆਂ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਜੁਲਾਈ 2020 ਤੋਂ ਲੱਗਤਾਰ ਸੰਘਰਸ਼ ਵਿੱਢਿਆ ਹੋਇਆ ਹੈ ਪਰ ਜਿਹੜੀ ਸਰਕਾਰ ਕਰੋਨਾ ਕਾਲ ਵਿੱਚ ਸਿਹਤ ਕਾਮਿਆਂ ਨੂੰ ਕਰੋਨਾ ਯੋਧਿਆਂ ਦੇ ਨਾਮ ਨਾਲ ਪੁਕਾਰ ਰਹੀ ਸੀ।ਉਸੇ ਸਰਕਾਰ ਨੇ ਸਤੰਬਰ ਮਹੀਨੇ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਰੋਸ ਮਾਰਚ ਕਰ ਰਹੇ ਇਹਨਾਂ ਹੀ ਕਰੋਨਾ ਯੋਧਿਆਂ ਤੇ ਬਠਿੰਡਾ ਪੁਲੀਸ ਵੱਲੋਂ ਝੂਠੇ ਮੁਕੱਦਮੇ ਦਰਜ ਕਰ ਦਿੱਤੇ।ਅੱਜ ਦੀ ਇਸ ਭੁੱਖ ਹੜਤਾਲ ਮੌਕੇ ਸਿਹਤ ਕਾਮਿਆਂ ਇੱਕ ਵਾਰ ਫਿਰ ਪ੍ਰਣ ਕੀਤਾ ਕਿ ਜਦੋਂ ਤੱਕ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾਂਦੇ,ਨਵ ਨਿਯੁਕਤ ਮਲਟੀਪਰਪਜ਼ ਵਰਕਰਾਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਨਹੀਂ ਕੀਤਾ ਜਾਂਦਾ,ਕੋਵਿਡ ਕਾਮਿਆਂ ਨੂੰ ਸ਼ਪੈਸ਼ਲ ਇੰਕਰੀਮੈਂਟ ਨਹੀਂ ਦਿੱਤਾ ਜਾਂਦਾ ਅਤੇ ਬਠਿੰਡਾ ਪੁਲਿਸ ਵੱਲੋਂ ਦਰਜ ਝੂਠੇ ਪੁਲੀਸ ਮੁਕੱਦਮੇ ਰੱਦ ਨਹੀਂ ਕੀਤੇ ਜਾਂਦੇ ਓਦੋਂ ਤੱਕ ਇਹ ਭੁੱਖ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ।

ਅੱਜ ਦੀ ਭੁੱਖ ਹੜਤਾਲ ਵਿੱਚ ਬਠਿੰਡਾ ਜ਼ਿਲ੍ਹੇ ਵੱਲੋਂ ਰੇਖਾ ਰਾਣੀ ਬਠਿੰਡਾ, ਵੀਰਪਾਲ ਕੌਰ ਸੰਗਤ, ਜਸਵਿੰਦਰ ਸ਼ਰਮਾ ਬਠਿੰਡਾ, ਮਲਕੀਤ ਸਿੰਘ ਭਗਤਾ,ਰੁਪਿੰਦਰ ਰਾਣੀ ਬਠਿੰਡਾ,ਪਰਮਜੀਤ ਕੌਰ, ਰਾਜਵੀਰ ਕੌਰ ਸਾਥੀਆਂ ਨੇ ਭੁੱਖ ਹੜਤਾਲ ਕੀਤੀ।ਇਸ ਮੌਕੇ ਤੇ ਬੂਟਾ ਸਿੰਘ, ਸੁਖਦੀਪ ਸਿੰਘ ਗੋਨਿਆਣਾ,ਰਾਜਵਿੰਦਰ ਸਿੰਘ ਰਾਜੂ, ਬੇਅੰਤ ਸਿੰਘ, ਰਜੇਸ਼ ਕੁਮਾਰ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ,ਨਿਰਮਲਜੀਤ ਸਿੰਘ,ਬਲਵਿੰਦਰ, ਬਲਜੀਤ ਸਿੰਘ,ਮੁਨੀਸ਼ ਕੁਮਾਰ ਆਦਿ ਸਾਥੀਆਂ ਨੇ ਵਲੰਟੀਅਰਾਂ ਦੀ ਡਿਊਟੀ ਨਿਭਾਈ।ਇਸ ਮੌਕੇ ਕੁਲਬੀਰ ਸਿੰਘ ਮੋਗਾ, ਰੇਖਾ ਰਾਣੀ, ਗੁਲਜਾਰ ਖਾਂ,ਗਗਨਦੀਪ ਸਿੰਘ ਬਠਿੰਡਾ,ਸਰਬਜੀਤ ਕੌਰ, ਮੁਨੱਵਰ ਜਹਾਂ,ਪਰਮਜੀਤ ਕੌਰ, ਨਵਦੀਪ ਕੁਮਾਰ, ਜਸਵਿੰਦਰ ਸ਼ਰਮਾ, ਗੁਰਦੀਪ ਸਿੰਘ ਆਦਿ ਸਾਥੀਆਂ ਨੇ ਸੰਬੋਧਨ ਕੀਤਾ।

Previous articleBJP drops BPF, to contest Assam polls with new ally UPPL
Next article“ਦਿੱਲ੍ਹੀ ਦੇਖ ਆਇਆ ਹਾਂ”