ਭਾਰਤੀ ਕਿਸਾਨ ਯੂਨੀਅਨ ਨੇ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਬੱਸ ਅੱਡਾ ਸ਼ਾਮਚੁਰਾਸੀ ਵਿਚ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇ ਕੇ ਯਾਦ ਕੀਤਾ ਗਿਆ। ਇਸ ਮੌਕੇ ਸਵੇਰੇ ਬੀਬੀਆਂ ਵਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਉਪਰੰਤ ਸ਼ਹੀਦਾਂ ਦੀਆਂ ਫੋਟੋਆਂ ਹੱਥ ਵਿਚ ਫੜ ਕੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। ਪ੍ਰਧਾਨ ਗੁਰਵਿੰਦਰ ਖੰਗੂੜਾ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਦੋਂ ਮਿਲੇਗੀ, ਜਦੋਂ ਉਕਤ ਸਰਕਾਰ ਇਹ ਕਾਲੇ ਕਾਨੂੰਨ ਰੱਦ ਕਰ ਦੇਵੇਗੀ। ਸਾਡੇ ਲੋਕ ਸ਼ਹੀਦ ਹੋ ਰਹੇ ਹਨ ਤੇ ਦੇਸ਼ ਦਾ ਪੀ ਐਮ ਧਨਾਡਾਂ ਦੇ ਘਰ ਪੁੱਤਰ ਹੋਣ ਦੀਆਂ ਵਧਾਈਆਂ ਦੇਣ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਚੌਧਰੀ ਬਲਵਿੰਦਰ ਬਿੱਟੂ ਚੱਕਮੱਲਾਂ ਦੇ ਕਿਹਾ ਕਿ ਸਮੁੱਚਾ ਕਿਸਾਨ ਮਜਦੂਰ ਸਮਾਜ ਇਕ ਮੁੱਠ ਹੋ ਕੇ ਮੋਦੀ ਸਰਕਾਰ ਖਿਲਾਫ ਖੜਾ ਹੈ। ਬੀਬੀ ਗੁਰਸ਼ਰਨ ਕੌਰ ਨੇ ਇਹ ਲੜਾਈ ਸਮੁੱਚੇ ਸਮਾਜ ਦੀ ਲੜਾਈ ਦੱਸਿਆ। ਇਸ ਮੌਕੇ ਜੀਓ ਕੰਪਨੀ ਦਾ ਮੁਕੰਮਲ ਬਾਈਕਾਟ ਕਰਨ ਦਾ ਵੀ ਸੰਕਲਪ ਲਿਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭੁਪਿੰਦਰ ਪਾਲ ਲਾਲੀ, ਗੁਰਜਪਾਲ ਖੰਗੂੜਾ, ਵਿੱਕਾ ਪੰਡੋਰੀ, ਮੰਨਾ ਮੁਹੱਦੀਪੁਰ, ਮਨਦੀਪ ਧਾਮੀ ਨੰਬਰਦਾਰ, ਸਤਿੰਦਰ ਵੀਰ ਸਾਰੋਬਾਦ, ਸੁਰਿੰਦਰ ਧਾਮੀਆਂ ਕਲਾਂ, ਅਮਰਜੀਤ ਬੱਬੀ, ਅਜੀਤਪਾਲ ਹੁੰਦਲ, ਦੀਪਾ ਵਾਹਦ, ਜਗਤਾਰ ਡੈਨੀ, ਮਿਸਤਰੀ ਨਿਰਮਲ ਸਿੰਘ, ਹਰਮਿੰਦਰ ਨੂਰਪੁਰ, ਨਸੀਬ ਚੰਦ, ਹਰੀ ਕ੍ਰਿਸ਼ਨ ਤਲਵੰਡੀ, ਲਖਵੀਰ ਵਾਹਦ, ਨਵਪ੍ਰੀਤ ਗਰੋਆ, ਸਰਬਜੀਤ ਟਿੰਕੂ, ਲਾਡੀ ਗਰੋਆ ਅਤੇ ਰਮਨਦੀਪ ਸ਼ਾਮਚੁਰਾਸੀ ਹਾਜ਼ਰ ਸਨ।

Previous articleਗਾਇਕਾ ਸ਼ੁਦੇਸ਼ ਕੁਮਾਰੀ ਨੇ ‘ਅੰਨਦਾਤਾ’ ਗੀਤ ਨਾਲ ਲਾਈ ਗੁਹਾਰ
Next article‘ਨੀਹਾਂ ਵਿਚ ਚਿਣਦੇ ਭਾਵੇਂ’ ਨਾਲ ਹਾਜ਼ਰ ਹੋਇਆ ਵਿੱਕੀ ਮੋਰਾਂਵਾਲੀਆ