ਡਿੱਗਣ ਨਾ ਦੇਈਏ ਮਿੱਤਰੋ ਹੌਸਲੇ ਦੀ ਕੰਧ ਨੂੰ

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

ਬਹੁਤੇ ਚਤਰ ਚਲਾਕਾ ਕੋਲੋ ਦੂਰ ਰਹੀਏ,
ਮਾੜੇ ਬੋਲ ਨਾ ਮਿੱਤਰੋ ਕਦੇ ਵੀ ਜੁਬਾਨੋ ਕਹੀਏ,
ਮਾੜੀ ਸੰਗਤ ਦੇ ਵਿੱਚ ਕਦੇ ਨਾ ਬਹੀਏ
ਕਦੇ ਜਿੰਦਗੀ ਦੇ ਵਿੱਚ ਚਾੜੀਏ ਨਾ ਮਾੜੇ ਰੰਗ ਨੂੰ,
ਡਿੱਗਣ ਨਾ ਦੇਈਏ ਮਿੱਤਰੋ ਹੌਸਲੇ ਦੀ ਕੰਧ ਨੂੰ  ,
ਬੰਦਾ ਮੁੜ ਆਉਦਾ ਹੱਥ ਲਾ ਕੇ ਚੰਦ ਨੂੰ
ਬੀਤ ਗਏ ਸਮੇਂ ਨੂੰ ਬਹੁਤਾ ਨਾ ਵਿਚਾਰੀਏ  ,
ਸਦਾ ਚਾਦਰ ਨੂੰ ਦੇਖ ਪੈਰ ਪਸਾਰੀਏ,
ਵੱਡਾ ਕੰਮ ਪਹਿਲਾ ਅੰਦਰੋਂ  ਹਉਮੈ ਨੂੰ ਮਾਰੀਏ  ,
ਲੈਣ ਜੇ ਨਜ਼ਾਰੇ ਛੱਡ ਦਈਏ ਨਾ ਸੋਚ ਤੰਗ ਨੂੰ  ,
ਡਿੱਗਣ ਨਾ ਦੇਈਏ ਮਿੱਤਰੋ ਹੌਸਲੇ ਦੀ ਕੰਧ ਨੂੰ,
ਬੰਦਾ ਮੁੜ ਆਉਦਾ ਹੱਥ ਲਾ ਕੇ ਚੰਦ ਨੂੰ,
ਕੁਦਰਤ ਪਿਆਰੀ ਸਭ ਕਰਜਾਈ ਇਸਦੇ,
ਰੂਹਦਾਰ ਬੰਦੇ ਟਾਵੇਂ ਟਾਵੇਂ ਦਿਸਦੇ,
ਮਿਹਨਤਾਂ ਦੇ ਨਾਲ ਜਿਨਾਂ ਦੇ ਪੋਟੇ ਘਿਸਦੇ,
ਸ਼ੇਰੋਂ ਵਾਲਾ ਪਿਰਤੀ ਆਖੇ ਜਿੱਤ ਲੈਦੇ ਉਹ ਜਿੰਦਗੀ ਦੀ ਜੰਗ ਨੂੰ,
ਡਿੱਗਣ ਨਾ ਦੇਈਏ ਮਿੱਤਰੋ ਹੌਸਲੇ ਦੀ ਕੰਧ ਨੂੰ,
ਬੰਦਾ ਮੁੜ ਆਉਦਾ ਹੱਥ ਲਾ ਕੇ ਚੰਦ ਨੂੰ
ਪਿਰਤੀ ਸ਼ੇਰੋ 
ਮੋ : 98144 07342
Previous articleਮਾੜੇ ਹਾਕਮ
Next articleਮੈਨੂੰ ਕੋਈ ਬਚਾਲੋ ਮੈ ਪੰਜਾਬ ਦਾ ਕਿਸਾਨ ਬੋਲਦਾ ਹਾਂ