ਬੰਬਾ ਮਿਊਜੀਕਲ ਕਵੈਂਟਰੀ ਯੂ ਕੇ ਦੇ ਪਰਮਜੀਤ ਸਿੰਘ ਨੇ ਹਾਕੀ ਸਪੋਰਟਸ ਕਿੱਟ ਕੀਤੀ ਭੇਂਟ

ਸਪੋਰਟਸ ਕਲੱਬ ਧੁਦਿਆਲ ਨੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕੀਤੀ ਹਾਕੀ ਖੇਡ ਸੁਰਜੀਤ

ਹੁਸ਼ਿਆਰਪੁਰ/ਸ਼ਾਮਚੁਰਾਸੀ  (ਸਮਾਜ ਵੀਕਲੀ) (ਚੁੰਬਰ) – ਸਪੋਰਟਸ ਕਲੱਬ ਧੁਦਿਆਲ ਦੇ ਸਮੁੱਚੇ ਖਿਡਾਰੀਆਂ ਨੇ ਲੰਬੇ ਅਰਸੇ ਬਾਅਦ ਪਿੰਡ ਵਿਚ ਫਿਰ ਤੋਂ ਹਾਕੀ ਖੇਡ ਨੂੰ ਮੁੜ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੁਰਜੀਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਧੁਦਿਆਲ ਦੀ ਹਾਕੀ ਟੀਮ ਇਲਾਕੇ ਵਿਚ ਕਿਸੇ ਸਮੇਂ ਸਿਰਕੱਢਵੀਂ ਹੁੰਦੀ ਸੀ, ਪਰ ਬਹੁਤੇ ਖਿਡਾਰੀ ਵੱਖ-ਵੱਖ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਤੇ ਜਾਂ ਪ੍ਰਦੇਸਾਂ ਵਿਚ ਜਾਣ ਕਰਕੇ ਖਿਡਾਰੀਆਂ ਦੀ ਕਮੀਂ ਖੇਡ ਗਰਾਉਂਡ ਨੂੰ ਕੁਝ ਸਮੇਂ ਲਈ ਜਾਪਣ ਲੱਗੀ। ਉਸ ਕਮੀਂ ਨੂੰ ਦੂਰ ਕਰਨ ਲਈ ਪਿੰਡ ਦੇ ਹੀ ਅਮਰੀਕਾ, ਇੰਗਲੈਂਡ, ਇਟਲੀ, ਕੈਨੈਡਾ, ਨਿਊਜੀਲੈਂਡ, ਸਪੇਨ, ਜਰਮਨ, ਆਸਟ੍ਰੇਲੀਆ ਅਤੇ ਹੋਰ ਮੁਲਕਾਂ ਵਿਚ ਗਏ ਪ੍ਰਵਾਸੀ ਭਾਰਤੀਆਂ ਨੇ ਆਪਣਾ ਸਹਿਯੋਗ ਜੁਟਾ ਕੇ ਇਸ ਹਾਕੀ ਖੇਡ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

ਇਸ ਵਿਚ ਅਹਿਮ ਭੂਮਿਕਾ ਗਿਆਨੀ ਕੁਲਵੰਤ ਸਿੰਘ ਚੁੰਬਰ ਇੰਗਲੈਂਡ ਵਾਲਿਆਂ ਨੇ ਨਿਭਾਉਂਦਿਆਂ ਦੱਸਿਆ ਕਿ ਯੂ ਕੇ ਪ੍ਰਸਿੱਧ ਕਾਰੋਬਾਰੀ ਬੰਬਾ ਮਿਊਜੀਕਲ ਕਵੈਂਟਰੀ ਦੇ ਮੁੱਖ ਸੰਚਾਲਕ ਪਰਮਜੀਤ ਸਿੰਘ ਨੇ ਪਿੰਡ ਦੇ 16 ਖਿਡਾਰੀਆਂ ਨੂੰ ਹਾਕੀ ਦੀਆਂ ਸਪੋਰਟਸ ਕਿੱਟਾਂ ਭੇਜੀਆਂ। ਜਿਸ ਵਿਚ ਹਾਕੀ ਬਾਲ ਅਤੇ ਹੋਰ ਲੋੜੀਦਾਂ ਸਮਾਨ ਸ਼ਾਮਿਲ ਸੀ। ਹਾਕੀ ਕੋਚ ਸੁਖਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਹੈ ਅਤੇ ਉਹ ਨਿਯਮਤ ਰੂਪ ਨਾਲ ਖੇਡ ਗਰਾਉਂਡ ਵਿਚ ਆਪਣੀ ਰੋਜ਼ਾਨਾ ਪ੍ਰੈਕਟਿਸ ਕਰਨ ਲਈ ਆਉਂਦੇ ਹਨ। ਥੋੜੇ ਸਮੇਂ ਵਿਚ ਹੀ ਵੱਡੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਸਮੁੱਚੇ ਪਿੰਡ ਦੇ ਮੋਹਤਵਰ ਅਤੇ ਇਲਾਕੇ ਦੇ ਲੋਕ ਇਸ ਖੇਡ ਮੁਹਿੰਮ ਤੋਂ ਕਾਫੀ ਖੁਸ਼ ਹਨ, ਕਿ ਨੌਜਵਾਨ ਪੀੜ੍ਹੀ ਮੋਬਾਇਲ ਬਿਮਾਰੀ ਅਤੇ ਨਸ਼ਿਆਂ ਦੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ।

Previous articleਗੁਰਬਖਸ਼ ਸ਼ੌਂਕੀ ਅਤੇ ਯਾਦੀ ਕੰਦੋਲਾ ਲੈ ਕੇ ਆਏ ਟਰੈਕ ‘ਭਾਰਤ/ਪਾਕਿ’
Next articleਪ੍ਰਸਿੱਧ ਗਾਇਕ ਨਛੱਤਰ ਗਿੱਲ ਨੇ ਕਿਸਾਨਾਂ ਦੇ ਹੱਕ ਵਿਚ ਚੁੱਕਿਆ ਝੰਡਾ