ਹੁਸ਼ਿਆਰਪੁਰ/ਸ਼ਾਮਚੁਰਾਸੀ, (ਚੁੰਬਰ) – ਭਾਰਤੀ ਸੰਵਿਧਾਨ ਦੇ ਨਿਰਮਾਤਾ, ਨਾਰੀ ਦੇ ਮੁਕਤੀ ਦਾਤਾ, ਪਹਿਲੇ ਕਾਨੂੰਨ ਮੰਤਰੀ ਅਤੇ ਗਰੀਬਾਂ ਲਤਾੜਿਆਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਡਾ. ਬੀ ਆਰ ਅੰਬੇਡਕਰ ਅਧਿਐਨ ਕੇਂਦਰ ਪੰਡੋਰੀ ਨਿੱਝਰਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਸਾਈਕਲ ਰੈਲੀ ਕੱਢ ਕੇ ਬਾਬਾ ਸਾਹਿਬ ਦੇ ਮਹਾਨ ਸੰਦੇਸ਼ ਨੂੰ ਜਨ ਜਨ ਤੱਕ ਪਹੰੁਚਾਇਆ ਗਿਆ। ਇਸ ਮੌਕੇ ਉਕਤ ਸਾਈਕਲ ਰੈਲੀ ਦੀ ਅਗਵਾਈ ਕਰ ਰਹੇ ਭੀਮ ਕਾਰਕੂੰਨਾਂ ਨੇ ਦੱਸਿਆ ਕਿ ਇਸ ਸਾਈਕਲ ਮਾਰਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ, ਜਿਸ ਵਿਚ ਕਿਸਾਨ ਮਜ਼ਦੂਰ ਦੇ ਹੱਕਾਂ ਦੀ ਪ੍ਰਾਪਤੀ ਲਈ ਵੀ ਅਵਾਜ਼ ਬੁਲੰਦ ਕੀਤੀ ਗਈ।
ਇਹ ਸਾਈਕਲ ਰੈਲੀ ਪੰਡੋਰੀ ਨਿਝੱਰਾਂ ਤੋਂ ਸ਼ੁਰੂ ਹੋ ਕੇ ਨਾਹਲਾਂ, ਡੀਂਗਰੀਆਂ, ਨਾਹਲਾਂ, ਧੀਰੋਵਾਲ, ਜੱਫਲਾਂ, ਝਿੰਗੜਾਂ, ਦੋਲੀਕੇ ਦੂਹੜੇ, ਸੁੰਦਰਪੁਰ, ਖੋਜਕੀਪੁਰ, ਸਲਾਲਾ, ਦਰਾਵਾਂ, ਬਡਾਲਾ, ਧੁਦਿਆਲ, ਕੋਟਲੀ, ਸਾਰੋਬਾਦ, ਸਫ਼ੀਪੁਰ, ਮੁਹੱਦੀਪੁਰ ਤੋਂ ਹੁੰਦਾ ਹੋਇਆ ਭੈਲਾਂ ਤੋਂ ਵਾਪਿਸ ਪੰਡੋਰੀ ਨਿੱਝਰਾਂ ਸਮਾਪਿਤ ਹੋਈ। ਇਸ ਰੈਲੀ ਦਾ ਮੁੱਖ ਉਦੇਸ਼ ਦੇਸ਼ ਦੇ ਮਹਾਨ ਰਹਿਬਰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦੇ ਸਮਾਨਤਾ ਸਵਤੰਤਰਤਾ, ਏਕਤਾ, ਭਾਈਚਾਰੇ ਦੇ ਸੰਦੇਸ਼ ਨੂੰ ਲਾਮਬੰਦ ਕਰਨਾ ਸੀ। ਉਕਤ ਰੈਲੀ ਦਾ ਪਿੰਡ ਧੁਦਿਆਲ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚ ਭਰਵਾਂ ਸਵਾਗਤ ਕੀਤਾ ਗਿਆ ਅਤੇ ਚਾਹ ਫਰੂਟ ਦੇ ਲੰਗਰ ਛਕਾਏ ਗਏ। ਪਿੰਡ ਧੁਦਿਆਲ ਵਿਖੇ ਸਵਾਗਤ ਕਰਨ ਮੌਕੇ ਪ੍ਰਗਟ ਚੁੰਬਰ, ਸੁਰਜੀਤ ਚੁੰਬਰ, ਇੰਜ. ਜਗਜੀਤ ਸਿੰਘ, ਅਨੂਪ ਸਿੰਘ, ਮਨਜੀਤ ਸਿੰਘ, ਹਰਬਲਾਸ, ਬੰਟੀ ਚੁੰਬਰ, ਕੁਲਦੀਪ ਸਿੰਘ, ਕੁਲਦੀਪ ਚੁੰੁਬਰ, ਕੈਪਟਨ ਗੁਰਮੇਲ ਪਾਲ ਸਿੰਘ, ਹਰਬੰਸ ਸਿੰਘ, ਨਿਰਮਲ ਸਿੰਘ ਫੌਜੀ ਸਮੇਤ ਕਈ ਹੋਰ ਹਾਜ਼ਰ ਸਨ।