ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ ) : ਬਹੁ ਮੰਤਵੀ ਸਹਿਕਾਰੀ ਸਭਾ ਠੱਟਾ ਨਵਾਂ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਚੋਣ ਅਧਿਕਾਰੀ ਇੰਸਪੈਕਟਰ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਸੰਪੰਨ ਹੋਈ,ਜਿਸ ਵਿਚ ਸਮੂਹ ਮੈਂਬਰਾਂ ਅਤੇ ਇਲਾਕ਼ਾ ਨਿਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਬਖਸ਼ੀਸ਼ ਸਿੰਘ ਨੂੰ ਪ੍ਰਧਾਨ ਅਤੇ ਦਿਲਬਾਗ ਸਿੰਘ ਨੂੰ ਉਪ ਪ੍ਰਧਾਨ ਚੁਣ ਲਿਆ।
ਮੈਂਬਰਾਂ ਦੀ ਹੋਈ ਚੋਣ ਦੋਰਾਨ ਬਖਸ਼ੀਸ਼ ਸਿੰਘ, ਦਿਲਬਾਗ ਸਿੰਘ, ਗੁਰਦੀਪ ਸਿੰਘ, ਸ਼ਰਨਜੀਤ ਕੌਰ, ਜੁਗਿੰਦਰ ਕੌਰ, ਗੁਰਚਰਨ ਸਿੰਘ, ਗੁਰਬਖਸ਼ ਸਿੰਘ, ਹਰਬਿਲਾਸ, ਬਾਜ਼ ਸਿੰਘ ਕਮੇਟੀ ਮੈਂਬਰ ਚੁਣੇ ਗਏ ਸਨ। ਮੈਂਬਰਾਂ ਦੀ ਮੀਟਿੰਗ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ , ਸਾਬਕਾ ਇੰਸਪੈਕਟਰ ਲਖਵਿੰਦਰ ਸਿੰਘ ਅਤੇ ਸਹਿਕਾਰੀ ਸਭਾ ਦੇ ਸਾਬਕਾ ਪ੍ਰਧਾਨ ਦਵਿੰਦਰਪਾਲ ਸਿੰਘ ਲਾਡੀ ਅਤੇ ਇਲਾਕ਼ਾ ਨਿਵਾਸੀਆਂ ਵੱਲੋਂ ਕੀਤੀ ਕੋਸ਼ਿਸ਼ ਸਦਕਾ ਸਰਬਸੰਮਤੀ ਨੇਪਰੇ ਚੜ ਗਈ।
ਸਹਿਕਾਰੀ ਸਭਾ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬਖਸ਼ੀਸ਼ ਸਿੰਘ ਨੇ ਇਲਾਕ਼ਾ ਨਿਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਭਾ ਦੀ ਬਿਹਤਰੀ ਲਈ ਤਨਦੇਹੀ ਨਾਲ ਦਿਨ-ਰਾਤ ਕੰਮ ਕਰਨਗੇ। ਇਸ ਮੌਕੇ ਨਵੀਂ ਬਣਾਈ ਗਈ ਪ੍ਰਬੰਧਕ ਕਮੇਟੀ ਦਾ ਇਲਾਕਾ ਨਿਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਮਲਕੀਤ ਸਿੰਘ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਚਰਨਜੀਤ ਸਿੰਘ ਮੋਮੀ ਟਰੇਡ ਵਾਲੇ, ਬਲਜਿੰਦਰ ਸਿੰਘ ਸ਼ੇਰਾ, ਕਸ਼ਮੀਰ ਸਿੰਘ ਭੱਟੀ, ਜਗੀਰ ਸਿੰਘ, ਸਤਨਾਮ ਬੱਬੂ, ਹਰਜਿੰਦਰ ਸਿੰਘ,ਭਜਨ ਸਿੰਘ,ਭਿੰਦਾ ਟੋਡਰਵਾਲ ਆਦਿ ਹਾਜ਼ਰ ਸਨ।