ਆਓ ਪਿਤਾ ਦੀ ਇੱਜ਼ਤ ਕਰਨਾ ਸਿੱਖੀਏ:

ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ)
ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ।ਉਨ੍ਹਾਂ ਦੀ ਕਿਰਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਜ਼ਿੰਦਗੀ ਵਿੱਚ ਕਾਮਯਾਬ ਹੋਣ ਪਿੱਛੇ ਪਿਓ ਦਾ ਸਭ ਤੋਂ ਅਹਿਮ ਰੋਲ ਹੁੰਦਾ ਹੈ।ਅਕਸਰ ਪਰਿਵਾਰਾਂ ਵਿੱਚ ਵੀ ਦੇਖਣ ਨੂੰ ਆਉਂਦਾ ਹੈ ਕਿ  ਪਿਓ ਵੱਲੋਂ ਪੁੱਤਰ ਨੂੰ ਆਮ ਝਿੜਕਿਆ ਜਾਂਦਾ ਹੈ। ਤਾਂ ਜੋ ਉਹ ਕੱਲ੍ਹ ਨੂੰ ਕੋਈ ਗ਼ਲਤ ਕੰਮ ਨਾ ਕਰੇ।ਹਰ ਪਿਓ ਨੂੰ ਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਤੋਂ ਵੀ ਜਿਆਦਾ ਲਾਇਕ ਬਣੇ।ਜੇਕਰ ਅਸੀਂ ਪਿਛਲੇ 20 ਸਾਲ ਪਹਿਲਾਂ  ਝਾਤ ਮਾਰ ਕੇ ਦੇਖੀਏ ਤਾਂ ਉਹ ਸਮਾਂ ਬਹੁਤ ਹੀ ਵਧੀਆ ਸੀ। ਪਿਓ ਵੱਲੋਂ ਬੱਚੇ ਨੂੰ ਝਿੜਕ ਦਿੱਤਾ ਜਾਂਦਾ ਸੀ ਤੇ ਅੱਗੋਂ ਬੱਚੇ ਬੋਲਦੇ ਵੀ ਨਹੀਂ ਸਨ।
ਕਈ ਵਾਰ ਤਾਂ ਬੱਚਿਆਂ ਦੀ ਛਿੱਤਰ ਪਰੇਡ ਤੱਕ ਹੋ ਜਾਂਦੀ ਸੀ। ਆਪ ਹੀ ਪਿਤਾ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਕਰਕੇ ਆਉਂਦੇ ਸਨ ਕਿ ਸਾਡਾ ਮੁੰਡਾ ਸਾਨੂੰ ਤੰਗ ਕਰਦਾ ਹੈ ,ਜਾਂ  ਘਰ ਵਿੱਚ ਬਿਲਕੁਲ ਵੀ ਪੜ੍ਹਾਈ ਨਹੀਂ ਕਰਦਾ ਹੈ।ਜੇਕਰ ਘਰ ਵਿਚ ਮੁੰਡਾ ਕੋਈ ਗ਼ਲਤ ਕੰਮ ਕਰ ਦਿੰਦਾ ਸੀ ਤਾਂ ਤਾਏ ਚਾਚਿਆਂ ਵੱਲੋਂ ਵੀ ਬੱਚੇ ਨੂੰ ਝਿੜਕ ਦਿੱਤਾ ਜਾਂਦਾ ਸੀ ।ਆਮ ਸੁਣਦੇ ਹੀ ਹਨ ਕਿ ਪਿਓ ਕਦੇ ਵੀ ਆਪਣੇ ਬੱਚੇ ਦਾ ਮਾੜਾ ਨਹੀ ਸੋਚਦਾ। ਸਮਾਂ ਬਦਲਿਆ। ਅੱਜ ਦੇ ਸਮੇਂ ਜੇ ਪਿਓ ਬੱਚੇ ਨੂੰ ਝਿੜਕ ਜ਼ਿੰਦਾ ਹੈਂ ਤਾਂ ਬੱਚਾ ਕੋਈ ਗਲਤ ਕਦਮ ਉਠਾ ਲੈਂਦਾ ਹੈ। ਤੇ ਆਪਣੀ ਜ਼ਿੰਦਗੀ ਤੋਂ ਹੱਥ ਵੀ ਧੋ ਲੈਂਦਾ ਹੈ। ਅਜਿਹੀਆਂ ਵਾਰਦਾਤਾਂ ਅਸੀਂ ਆਮ ਸੁਣਦੇ ਹਨ।
ਪਿਤਾ ਹਮੇਸ਼ਾ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਨਾਲੋਂ ਵਧੀਆ ਮੁਕਾਮ ਹਾਸਲ ਕਰੇ। ਜੇ ਪਿਤਾ ਚਾਰ ਗੱਲਾਂ ਕਹਿ ਵੀ ਲੈਂਦਾ ਹੈ ਤਾਂ ਬੱਚਿਆਂ ਨੂੰ ਆਪਣੇ ਪਿਤਾ ਦੇ ਮੂਹਰੇ ਬਿਲਕੁਲ ਵੀ ਨਹੀਂ ਬੋਲਣਾ ਚਾਹੀਦਾ। ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ। ਪਿਤਾ ਦੀ ਸ਼ਖਤੀ ਨੂੰ ਬਰਦਾਸ਼ ਕਰਨਾ ਸਿੱਖੋ। ਹਮੇਸ਼ਾ ਬੱਚਿਆਂ ਨੂੰ ਆਪਣੇ ਪਿਤਾ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਮਾਂ ਪਿਉ ਦੇ ਸਾਹਮਣੇ ਹਮੇਸ਼ਾ ਸ਼ਹਿਣਸ਼ੀਲ ਹੀ ਰਹਿਣਾ ਚਾਹੀਦਾ ਹੈ। ਹਮੇਸ਼ਾ ਆਪਣੇ ਪਿਉ ਦਾ ਸਨਮਾਨ ਕਰਨਾ ਚਾਹੀਦਾ ਹੈ।
ਜੋ ਅੱਜ-ਕੱਲ ਦੇ ਬੱਚੇ ਹਨ, ਉਹਨਾਂ ਨੂੰ ਆਪਣੇ ਪਿਤਾ ਦਾ ਹਰ ਹੁਕਮ ਮੰਨਣਾ ਚਾਹੀਦਾ ਹੈ।ਸਵੇਰੇ ਸਵੇਰੇ ਉਠਦੇ ਸਾਰ ਹੀ ਬੱਚਿਆਂ ਨੂੰ ਆਪਣੇ ਪਿਤਾ ਦੇ ਚਰਨ ਸਪਰਸ਼ ਕਰਨੇ ਚਾਹੀਦੇ ਹਨ।ਹਮੇਸ਼ਾ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨਾਲ ਜੀ ਕਹਿ ਕੇ ਗੱਲ ਕਰਨੀ ਚਾਹੀਦੀ।ਜਦੋ ਵੀ ਕਈ ਵਾਰ ਪਿਤਾ ਨੂੰ ਗੁੱਸਾ ਆ ਜਾਂਦਾ ਹੈ ਤਾਂ ਬੱਚਿਆਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ।ਆਪਣੀਆਂ ਨਜ਼ਰਾਂ ਨੂੰ ਪਿਤਾ ਦੀਆਂ ਨਜ਼ਰਾਂ ਨਾਲ ਨਹੀਂ ਮਿਲਾਉਣਾ ਚਾਹੀਦਾ। ਅਕਸਰ ਆਮ ਵੀ  ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ ਵਿਚ ਸਵਰਗ ਹੁੰਦਾ ਹੈ।ਪਰ ਜੋ ਪਿਓ ਹੁੰਦਾ ਹੈ, ਉਹ ਸਵਰਗ ਦਾ ਦਰਵਾਜ਼ਾ ਹੁੰਦਾ ਹੈ। ਪਿਉ ਹਮੇਸ਼ਾ ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਦਾ ਹੈ।
ਚਾਹੇ ਆਪ ਠੰਡ ਵਿੱਚ ਟੁੱਟੀ ਹੋਈ ਜੁੱਤੀਆਂ ਪਾਵੇ,ਪਰ ਪਿਓ  ਆਪਣੀ ਔਲਾਦ ਨੂੰ ਹਮੇਸ਼ਾ ਹੀ ਵਧੀਆ ਜੁੱਤੀ ਲੈ ਕੇ ਦਿੰਦਾ ਹੈ।  ਆਪਣੇ ਬੱਚਿਆਂ ਨੂੰ ਪਿਓ ਵਧੀਆ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਂਦਾ ਹੈ। ਸਿਰਫ ਇੱਕ ਮਾਂ ਪਿਓ ਹੀ ਹਨ ਜੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਤਾਏ ਚਾਚੇ, ਮਾਮੇ  ਕੋਈ ਵੀ ਲਾਡ  ਪਿਆਰ ਨਹੀਂ  ਕਰ ਸਕਦਾ। ਸੋ ਬੱਚਿਓ !ਆਪਣੇ ਪਿਤਾ ਦੀ ਸ਼ਕਤੀ ਨੂੰ ਬਰਦਾਸ਼ਤ ਕਰੋ।ਕਹਾਵਤ ਵੀ ਹੈ ਕਿ ਸੂਰਜ  ਗਰਮ ਜ਼ਰੂਰ ਹੁੰਦਾ ਹੈ, ਜੇ ਡੁੱਬ ਜਾਏ ਤਾਂ ਹਨੇਰਾ ਛਾ ਜਾਂਦਾ ਹੈ। ਪਿਆਰੇ ਬੱਚਿਓ ਜਿਸ ਤਰ੍ਹਾਂ ਵੀ ਤੁਹਾਡਾ ਪਿਓ ਤੁਹਾਨੂੰ  ਕਹਿੰਦਾ ਆਪਣੇ ਪਿਓ ਦੀ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰੋ।
ਸੰਜੀਵ ਸਿੰਘ ਸੈਣੀ,
ਮੋਹਾਲੀ।
Previous articleਬੋਲੀਆਂ …..
Next articleਭਾਰਤੀ ਸੈਨਾ ਲਈ ਭਰਤੀ ਰੈਲੀ 4 ਜਨਵਰੀ ਤੋਂ