ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) – ਏਡਜ ਕੰਟਰੋਲ ਵਿਭਾਗ ਕੰਮ ਕਰਦੇ ਦੇਸ਼ ਭਰ ਵਿੱਚ ਸਮੂਹ ਠੇਕਾ ਮੁਲਾਜਮ 1 ਦਸੰਬਰ ਨੂੰ ਵਿਸ਼ਵ ਏਡਜ ਕੰਟਰੋਲ ਦਿਵਸ ਦੇ ਮੋਕੇ ਚੰਡੀਗੜ ਅਤੇ ਦਿੱਲੀ ਵਿਖੇ ਕਾਲਾ ਦਿਵਸ ਮਨਾਉਣਗੇ । ਇਸ ਸਬੰਧੀ ਅੱਜ ਪੰਜਾਬ ਸਟੇਟ ਏਡਜ ਕੰਟਰੋਲ ਇੰਪਲਾਈ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਇਸ ਮੀਟਿੰਗ ਵਿੱਚ ਜਿਲਾਂ ਪ੍ਰਧਾਨ ਸ਼ਾਮ ਲਾਲ ਨੇ ਕਿਹਾ ਏਡਜ ਕੰਟਰੋਲ ਦੇ ਮੁਲਾਜਮ ਪਿਛਲੇ 20 ਸਾਲ ਤੋ ਬਹੁਤ ਥੋੜੀਆਂ ਤਨਖਾਹਾ ਲੈ ਕੇ ਦੇਸ਼ ਭਰ ਦੇ ਐਚ. ਆਈ. ਵੀ. ਦੇ ਮਰੀਜਾਂ ਦੀ ਦੇਖ ਭਾਲ ਤੇ ਇਲਾਜ ਦਾ ਕਰ ਰਹੇ ਹਨ।
ਪਰ ਉਹਨਾਂ ਦੀਆਂ ਮੰਗਾਂ ਨਾ ਮੰਨ ਕੇ ਸਰਕਾਰ ਉਹਨਾਂ ਦਾ ਅਰਥਿਕ ਅਤੇ ਸਮਾਜਿਕ ਸੋਸ਼ਣ ਕਰ ਰਹੀ ਹੈ । ਇਸ ਮੋਕੇ ਮਨਦੀਪ ਸਿੰਘ ਮੁਕੇਰੀਆਂ ਨੇ ਕਿਹਾ ਕਿ ਏਡਜ ਦੇ ਮਰੀਜਾਂ ਦੇ ਨਾਲ ਏਡਜ ਕੰਟਰੋਲ ਮੁਲਾਜਮ ਨਸ਼ੇ ਦੇ ਮਰੀਜਾਂ ਦੀ ਦੇਖ ਭਾਲ ਉ. ਐਸ. ਟੀ. ਸੈਟਰਾ ਵਿੱਚ ਡਿਉਟੀਆਂ ਜਿਲਾਂ ਪੱਧਰੀ ਪ੍ਰੋਗਰਾਮਾ , ਅਤੇ ਕੋਵਿਡ ਵਿੱਚ ਡਿਉਟੀ ਦਾ ਕੰਮ ਵੀ ਪੂਰ ਤਰਾਂ ਤਨਦੇਹੀ ਨਾਲ ਨਿਭਾਅ ਰਹੇ ਹਨ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੀ ਧਿਆਨ ਨਹੀ ਦੇ ਰਹੀ ।
ਮੈਡੀਕਲ ਅਫਸਰਾਂ ਦੀ ਤਰਜ ਤੇ ਤਨਖਾਹ ਵਿੱਚ ਵਾਧਾ ਮੈਡੀਕਲ ਸਵਿਧਾ ਐਨ. ਐਚ. ਐਮ. ਦੀ ਤਰਜ ਤੇ ਲੋਇਲਟੀ ਬੋਨਸ . ਰੈਗੂਲਰ ਹੋਣਾ , ਅਤੇ ਸਾਰੇ ਕਰਮਾਚੀਆਂ ਨੂੰ ਈ. ਪੀ. ਐਫ ਸੁਭਿਧਾ ਦਿੱਤੀਆਂ ਜਾਣ ਇਹ ਉਹਨਾਂ ਦੀਆਂ ਮੁੱਖ ਮੰਗਾ ਹਨ । ਉਹਨਾਂ ਕਿਹਾ ਜੇਕਰ ਇਹ ਮੰਗਾ ਨਾ ਮੰਨੀਆਂ ਗਈਆ ਤਾਂ ਉਹ ਦਸੰਬਰ ਵਿੱਚ ਚੰਡੀਗੜ ਅਤੇ ਦਿੱਲੀ ਵਿਖੇ ਧਰਨਾ ਲਗਾ ਕੇ ਸਰਕਾਰ ਵਿੱਰੁਧ ਰੋਸ ਪ੍ਰਗਟ ਕਰਨਗੇ ਅਤੇ ਜੇਕਰ ਸਰਕਾਰ ਫਿਰ ਵੀ ਉਹਨਾਂ ਦੀਆੰ ਮੰਗਾਂ ਨਹੀ ਮੰਨਦੀ ਤਾਂ ਆਉਣ ਵਾਲੇ ਸਮੇ ਵਿੱਚ ਸਘੰਰਸ ਹੋਰ ਤਿੱਖਾ ਕਰਨਗੇ । ਇਸ ਮੋਕੇ ਹਰਪ੍ਰੀਤ ਕੋਰ , ਜਸਵਿੰਦਰ ਕੋਰ ,ਸਰਬਜੀਤ ਸਿੰਘ , ਸਮਿੰਦਰ ਸਿੰਘ ਅਤੇ ਅਮਨਦੀਪ ਕੁਮਾਰ ਭੂੰਗਾ ਵੀ ਹਾਜਰ ਹਨ ।