ਜਾਗਰੂਕਾਤਾ ਕੋਰੋਨਾ ਵੈਨ ਨੂੰ ਹਰੀ ਝੰਡੀ ਦਿੱਤੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ)  (ਸਮਾਜ ਵੀਕਲੀ) – ਕੋਰੋਨਾ ਵਾਇਰਸ ਨੂੰ ਠੱਲ ਪਾਉਣ ਲਈ ਮਿਸ਼ਨ ਫਹਿਤੇ ਤਹਿਤ ਸਿਹਤ ਵਿਭਾਗ ਵੱਲੋ 30 ਦਿਨਾ ਜਗਰੂਕਤਾਂ ਮੁਹਿਮ ਵੱਜੋ ਆਈ. ਈ. ਸੀ. ਵੈਨਾਂ ਦੀ ਸ਼ੁਰੂਆਤ ਪਿਲੇ ਦਿਨੀ ਚੰਡੀਗੜ ਤੋ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਕੀਤੀ ਗਈ  ।

ਇਸ ਵੈਨ ਦੇ ਅੱਜ ਸਿਵਲ ਹਸਪਤਾਲ  ਹੁਸ਼ਿਆਰਪੁਰ ਤੋ ਜਿਲੇ ਦੇ ਵੱਖ ਵੱਖ ਸਹਿਰੀ ਸਿਹਤ ਸੰਸਥਾਵਾਂ ਅਤੇ ਸ਼ਹਿਰੀ ਖੇਤਰ ਜਿਥੇ ਕੋਰੋਨ  ਦੇ ਕੇਸ਼ ਦੀ ਗਿਣਤੀ ਵਧੀ ਹੈ ਖੇਤਰਾਂ ਵਿੱਚ ਰਵਾਨਾ ਕਰਨ ਸਮੇ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ ਅਤੇ ਡਾ ਜਸਵਿੰਦਰ ਸਿੰਘ ਇ. ਸਿਵਲ ਹਸਪਤਾਲ ਸਾਝੇ ਤੋਰ ਤੇ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੋਕੇ ਉਹਨਾਂ ਦੇ ਨਾਲ ਡਾ ਸ਼ਲੇਸ਼ ਕੁਮਾਰ,  ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਜਤਿੰਦਰ ਪਾਲ , ਅਮਨਦੀਪ ਸਿੰਘ , ਮੀਡੀਆ ਵਿੰਗ ਤੋ ਗੁਰਵਿੰਗਰ ਸ਼ਾਨੇ ਆਦਿ ਹਾਜਰ ਸਨ ।

ਇਸ ਮੋਕੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਨੇ ਕਹਾ ਕੋਰੋਨਾ ਬਚਾਅ ਲਈ ਅਫਵਾਹਾਂ ਤੋ ਬਚਣਾ ਜਰੂਰੀ ਹੈ , ਅਤੇ ਸਾਨੂੰ ਆਪਣਾ ਕੋਰੋਨਾ ਦਾ ਟੈਸਟ ਕਰਵਾਉਣਾ ਚਾਹੀਦਾ ਤਾਂ ਜੋ ਵਾਇਰਸ ਦਾ ਮੋਕੇ ਸਿਰ ਪਤਾ ਲੱਗਣ ਤੇ ਜਰੂਰੀ ਸਾਵਧਾਨੀਆਂ ਅਤੇ ਇਲਾਜ ਕੀਤਾ ਜਾ ਸਕੇ ।  ਕੋਵਿਡ -19 ਪ੍ਰਭਾਵਿਤ ਵਿਆਕਤੀ ਦੇ ਸਪੰਰਕ ਵਿੱਚ ਜਾਂ ਖਾਸ਼ੀ , ਨਿਸ਼ਾ ਦੇ ਡਰਾਪਲੈਟ ਦੇ ਸਪੰਰਕ ਵਿੱਚ ਆਉਣ ਨਾਲ ਫੇਲਦਾ  ਹੈ ਅਤੇ ਇਸ ਦੇ ਆਮ ਲੱਛਣ ਬੁਖਾਰ ਖਾਸੀ , ਥਕਾਵਟ , ਦਸਤ ,ਨੱਕ ਵਗਣਾ , ਸਾਹ ਲੈਣ ਵਿੱਚ ਤਕਲੀਫ ਗਲੇ ਵਿੱਚ ਖਰਾਸ , ਸਵਾਦ ਅਤੇ ਸੁੰਘਣ ਸ਼ਕਤੀ ਦਾ ਘਟਣਾ ਹੁੰਦਾ ਹੈ ।

ਜੇਕਰ ਤੁਸੀ ਕਿਸੇ ਪ੍ਰਭਾਵਿਤ ਵਿਆਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਤਹਾਨੂੰ ਆਪਣਾ ਕੋਵਿਡ ਟੈਸਟ ਕਰਵਾਉਣਾ ਚਹੀਦਾ ਹੈ ਅਤੇ ਇਹ ਸਾਰੀਆਂ ਸਿਹਤ ਸੰਸਥਾਵਾਂ ਤੇ ਟੈਸਟ ਮੁਫਤ ਹੁੰਦਾ ਹੈ । ਡਾ ਜਡਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜਿਥੇ ਕੋਰੋਨਾ ਬਾਰੇ ਜਾਗਰੂਕਤਾ ਫੈਲਵੇਗੀ ਉਥੇ ਇਸ ਵੈਨ ਦੇ ਨਾਲ ਸਿਹਤ ਵਿਭਾਗ ਦੀ ਟੀਮ ਵੱਲੋ ਆਰਟੀ ਪੀ. ਸੀ. ਆਰ. ਦੇ 40 ਤੋ 45 ਵਿਆਕਤੀਆਂ ਦੇ ਸੈਪਲ ਵੀ  ਲਵੇਗੀ । ਇਹ ਵੈਨ ਗੰੜਸ਼ੰਕਰ , ਮਹਿਲਪੁਰ , ਚੱਬੇਵਾਲ . ਹੁਸ਼ਿਆਰਪੁਰ ਸ਼ਹਿਰ , ਹਰਿਆਣਾ ਭੂੰਗਾ , ਦਸੂਹਾ ਮੁਕੇਰੀਆੰ , ਹਾਜੀਪੁਰ ,ਤਲਵਾੜਾ ਸਮੇਤ  ਹਾਈ ਰਿਸਕ ਖੇਤਰਾਂ ਨੂੰ ਕਵਰ ਕਰੇਗੀ । ਉਹਨਾੰ ਲੋਕਾਂ ਨੂੰ ਅਪੀਲ ਕੀਤੀ ਕਿਉ ਉਹ ਸੁਨਿਹਰੇ ਮੋਕੇ ਦਾ ਲ਼ਾਭ ਲੈਣ ਅਤੇ ਸਿਹਤ ਵਿਭਾਗ ਵੱਲੋ ਕੋਰੋਨਾ ਤੋ ਬਚਣ ਲਈ ਦਿੱਤੀਆੰ ਗਈਆਂ ਹਦਾਇਤਾ ਪਾਲਣਾ ਕਰਨ

Previous articleਕਣਕ ਵਿੱਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਸੰਬੰਧੀ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ – ਖੇਤੀਬਾੜੀ ਅਫਸਰ ਨਡਾਲਾ
Next articleਏਡਜ ਕੰਟਰੋਲ ਮੁਲਾਜਮਾ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਦਸੰਬਰ ਨੂੰ ਦਿੱਲੀ ਅਤੇ ਚੰਡੀਗੜ ਵਿਖੇ ਧਰਨਾ ਦਿੱਤਾ ਜਾਵੇਗਾ