ਪੋਨੋਗ੍ਰਾਫੀ ਕਿਵੇ ਕਰ ਰਹੀ ਹੈ ਸਾਡਾ ਸ਼ੋਸ਼ਣ

(ਸਮਾਜ ਵੀਕਲੀ)

21ਵੀ ਸਦੀ ਦੇ ਸ਼ੁਰੂ ਹੁੰਦੀਆ ਹੀ ਦੁਨੀਆ ਭਰ ਵਿੱਚ ਬਲਾਤਕਾਰਾਂ ਦਾ ਦੌਰ ਉਬਰ ਕੇ ਸਾਮਣੇ ਆਉਦਾ ਹੈ । ਜਿਸ ਵਿਚ ਭਾਰਤ ਦੇਸ਼ ਦਾ ਨਾਮ ਪਹਿਲੇ ਅੱਖਰਾਂ ਵਿੱਚ ਵੇਖਣ ਨੂੰ ਮਿਲਦਾ ਹੈ । ਐਵੇ ਦਾ ਕੀ ਭਾਣਾ ਵਰਤਿਆ ਕਿ ਇੰਨੀ ਭਾਰੀ ਮਾਰਤਾ ਵਿੱਚ ਭਾਰਤ ਵਿੱਚ ਬਲਾਤਕਾਰ ਹੋਣੇ ਸ਼ੁਰੂ ਹੋ ਗਏ , ਜਿਸਦਾ ਦਾ ਆਕੜਾ ਦਿਨ ਬੇ ਦਿਨ ਵੱਧ ਰਿਹਾ ਸੀ । ਐਵੇ ਦਾ ਲੋਕਾਂ ਵਿੱਚ ਕਿ ਭੂਤ ਸਵਾਰ ਹੋ ਗਿਆ ਕਿ ਓ ਆਪਣੇ ਰਿਸ਼ਤੇ ਨਾਤੇ ਸਭ ਨੂੰ ਭੁਲਾਕੇ ਇਸ ਜਿਸਮਾਨੀ ਹਵਸ ਦੇ ਰਾਹ ਪੈ ਗਏ । ਏਥੋਂ ਤੱਕ ਕਿ ਲੋਕ ਆਪਣੀ ਮਾਂ , ਭੈਣ ਦੇ ਰਿਸ਼ਤੇ ਤੱਕ ਨੂੰ ਵੀ ਭੁੱਲ ਗਏ ਸਨ ।

ਜੇਕਰ ਵੇਖਿਆ ਜਾਏ ਤਾਂ ਲੋਕ ਇਸ ਦਾ ਮੁੱਖ ਕਾਰਨ , ਔਰਤਾਂ ਨੂੰ ਮਿਲੀ ਖੁੱਲ , ਉਹਨਾਂ ਦੇ ਪਹਿਰਾਵੇ ਅਤੇ ਉਹਨਾ ਦੀ ਚਾਲ ਨੂੰ ਇਹਨਾਂ ਬਲਾਤਕਾਰਾਂ ਦਾ ਮੁੱਖ ਦੋਸ਼ੀ ਮਨਦੇ ਹਨ । ਲੋਕਾਂ ਦੇ ਬੋਲਾ ਅਨੁਸਾਰ ਕਿ ਮਰਦ ਕਦੇ ਵੀ ਆਪ ਇਹਨਾਂ ਕੰਮਾ ਲਈ ਨਹੀਂ ਜਾਂਦਾ , ਬਲਕਿ ਔਰਤਾਂ ਹੀ ਉਹਨਾਂ ਨੂੰ ਹੁੰਗਾਰਾ ਦਿੰਦਿਆਂ ਹਨ , ਜਿਸਮਾਨੀ ਭੁਖ ਨੂੰ ਖਤਮ ਕਰਨ ਲਈ ।

ਕਿ ਸੱਚ ਮੁੱਚ ਇਹ  ਔਰਤਾਂ ਹੀ ਮਰਦਾਂ ਨੂੰ ਆਪਣੇ ਵੱਲ ਖਿੱਚ ਪਾਉਂਦੀਆਂ ਹਨ । ਉਹਨਾਂ ਨਾਲ ਬਲਾਤਕਾਰ ਕਰਨ ਲਈ ।

ਨਹੀਂ ਬਿਲਕੁਲ ਨਹੀਂ – ਔਰਤਾਂ ਕਦੇ ਵੀ ਮਰਦਾਂ ਨੂੰ ਆਪਣੇ ਵੱਲ ਬਲਾਤਕਾਰ ਕਰਨ ਲਈ ਖਿੱਚ ਨਹੀਂ ਪਾਉਂਦੀਆਂ । ਏ ਲੋਕਾਂ ਦੇ ਗਿਰੀ ਹੋਈ ਸੋਚ ਹੈ ਕਿ ਔਰਤਾ ਦਾ ਪਹਿਰਾਵਾ , ਉਹਨਾਂ ਦੀ ਚਾਲ ਇਸ ਬਲਾਤਕਾਰ ਦਾ ਮੁੱਖ ਕਾਰਨ ਹੈ ।

ਜੇ ਇਹੀ ਇੱਕ ਕਾਰਨ ਹੁੰਦਾ ਤਾਂ ਭਾਰਤ ਦੇਸ਼ ਵਿੱਚ 1 ਮਹੀਨੇ ਦੀ ਬੱਚੀ ਨਾਲ , 8 ਮਹੀਨੇ ਦੀ ਬੱਚੀ ਨਾਲ , 4 ਸਾਲ ਦੀ ਬੱਚੀ ਨਾਲ , 8 ਸਾਲ ਤੱਕ ਦੀਆ ਨਿੱਕਿਆ  ਉਮਰਾਂ ਦੀਆ ਬੱਚਿਆਂ ਨਾਲ ਬਲਾਤਕਾਰ ਨਾ ਹੁੰਦੇ । ਉਵੀ ਉਸ ਉਮਰ ਵਿਚ ਜਿਸ ਵਿਚ ਉਹਨਾਂ ਨੂੰ ਦੁਨੀਆਦਾਰੀ ਦਾ ਹਲੇ ਕੁੱਝ ਪਤਾ ਵੀ ਨਹੀਂ ਹੁੰਦਾ । ਇਸ ਨਿੱਕੀ ਉਮਰ ਵਿਚ ਭਲਾ ਕੌਣ ਕੁੜੀ ਕਿਸੇ ਮਰਦ ਨੂੰ ਆਪਣੇ ਵੱਲ ਖਿੱਚ ਪਾਊਗੀ । 8 ਮਹੀਨੇ ਦੀ ਬੱਚੀ ਕਿ ਕਿਸੇ ਨੂੰ ਆਪਣੀ ਚਾਲ ਦਿਖਾਉਗੀ । 1 ਮਹੀਨੇ ਦੀ ਬੱਚੀ ਕਿ ਗਲਤ ਪਹਿਰਾਵਾ ਪਾਊਗੀ , ਕਿ ਜਿਸਨੂੰ ਦੇਖ ਉਸ ਨਾਲ ਬਲਾਤਕਾਰ ਹੋਵੇ । ਏ ਕੋਈ ਕਾਰਨ ਤੇ ਨਹੀਂ ਨਾ ਹੋ ਸਕਦਾ ਬਲਾਤਕਾਰ ਕਰਨ ਦਾ , ਬਲਕਿ ਇਹਨਾਂ ਬਲਾਤਕਾਰਾਂ ਦਾ ਮੁੱਖ ਕਾਰਨ ਕੁੱਝ ਹੋਰ ਹੈ , ਜਿਸ ਨੂੰ ਅਸੀਂ ਜਾਣਦੇ ਹੋਏ ਵੀ ਅਣਦੇਖਿਆ ਕਰ ਦਿੰਦੇ ਹਾਂ । ਜਿਸ ਉਪਰ ਕੋਈ ਵੀ ਇਨਸਾਨ ਉਂਗਲ ਨਹੀਂ ਚੁੱਕਦਾ।

ਹਾਂ ਜੀ – ਇਹਨਾਂ ਬਲਾਤਕਾਰਾਂ ਦਾ ਮੁੱਖ ਕਾਰਨ ਵਿਦੇਸ਼ਾਂ ਵਿਚੋਂ ਬਣਕੇ ਆ ਰਹੀਆਂ ਪੋਨੋਗ੍ਰਾਫੀ ਵੀਡੀਓ ਹੈ , ਜੋ ਵਧੇ ਪੱਧਰ ਉੱਤੇ ਸਾਡਾ ਸੋਸ਼ਣ ਕਰ ਰਹੀਆਂ ਹਨ ।  ਜਿਨ੍ਹਾਂ ਵੀਡੀਓ ਨੂੰ ਵੇਖ – ਵੇਖ ਬੱਚਾ ਬੱਚਾ ਇੱਕ ਬਲਾਤਕਾਰੀ ਦਾ ਰੂਪ ਧਾਰਨ ਕਰ ਰਿਹਾ ਹੈ । ਜੋ ਸਾਡੇ ਸੋਚਣ ਸ਼ਕਤੀ ਨੂੰ ਜੜ੍ਹ ਤੋਂ ਖਤਮ ਕਰ ਰਹੀ ਹੈ ।

ਭਾਰਤ ਵਿੱਚ 1996 ਈ: ਵਿੱਚ ਇੰਟਰਨੈੱਟ ਦੀ ਸੁਵਿਧਾ ਸ਼ੁਰੂ ਹੁੰਦੀਂ ਹੈ । ਜਿਸਦੀ ਸ਼ੁਰੂਆਤ ਤਾਂ ਸਾਨੂੰ ਕੁੱਝ ਦੇਣ ਲਈ ਕੀਤੀ ਗਈ ਸੀ । ਪਰ ਪੋਨੋਗ੍ਰਾਫੀ ਦੇ ਧੰਦੇ ਨੇ ਆਪਣਾ ਵਪਾਰ ਵੱਡਾ ਕਰਨ ਲਈ ਇੰਟਰਨੈੱਟ ਉੱਪਰ ਵੀ ਇਸਦਾ ਵੀਡੀਓ ਰਾਹੀਂ ਵਪਾਰ ਸ਼ੁਰੂ ਕਰਤਾ । ਇੰਟਰਨੈੱਟ ਉਪਰ ਪੋਨੋਗ੍ਰਾਫੀ ਵੀਡੀਓ ਦੀ ਮਾਤਰਾ ਅਤੇ ਡਿਮਾਂਦ ਇੰਨੀ ਵੱਧ ਗਈ ,ਕਿ ਪੋਨੋਗ੍ਰਾਫੀ ਨੇ ਸਾਰੇ ਸੰਸਾਰ ਨੂੰ ਆਪਣੀ ਮੁੱਠੀ ਵੀ ਕਰ ਲਿਆ । 2015 ਦੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਪੋਨੋਗ੍ਰਾਫੀ ਵੀਡੀਓ – ਅਮਰੀਕਾ ਅਤੇ ਇੰਗਲੈਂਡ ਵਿੱਚ ਵੇਖੀ ਜਾਂਦੀ ਹੈ ਅਤੇ ਭਾਰਤ ਇਸ ਵਿੱਚ ਤੀਜੇ  ਸਥਾਨ ਤੇ ਆਉਂਦਾ ਹੈ ।

ਪੋਨੋਗ੍ਰਾਫੀ ਵੀਡੀਓ ਦਾ ਭਾਰਤੀ ਲੋਕਾਂ ਉਪਰ ਬਹੁਤ ਗ਼ਲਤ ਅਸਰ ਹੋਇਆ , ਜਿਸ ਕਾਰਨ ਭਾਰਤ ਦੇ 60% ਮਰਦ ਅਤੇ 20% ਔਰਤਾਂ ਇਸ ਪੋਨੋਗ੍ਰਾਫੀ ਵੀਡੀਓ ਦੇ ਜਾਲ ਵਿਚ ਫਸ ਗਏ ਹਨ । ਜਿਸਦਾ ਨਤੀਜਾ ਇੱਕ ਬਲਾਤਕਾਰ ਦਾ ਰੂਪ ਧਾਰਨ ਕਰ ਗਿਆ । ਦੇਸ਼ ਦੇ ਕੋਨੇ ਕੋਨੇ ਤੋਂ ਬਲਾਤਕਾਰ ਦੀਆ ਗੱਲਾਂ ਸੁਨਣ ਵਿਚ ਸਾਮਣੇ ਆਇਆ ।

ਪਰ ਜੇਕਰ ਵੇਖਿਆ ਜਾਵੇ ਤਾਂ ਪੋਨੋਗ੍ਰਾਫੀ  ਵੱਧੇ ਪੱਧਰ ਉੱਤੇ ਅਮਰੀਕਾ ਅਤੇ ਇੰਗਲੈਂਡ ਵਿੱਚ ਵੇਖੀ ਜਾਂਦੀ ਹੈ ਫੇਰ ਉਹਨਾਂ ਦੇਸ਼ਾਂ ਵਿੱਚ ਬਲਾਤਕਾਰ ਨਾ-ਮਾਤਰ ਕਿਊ ਹੁੰਦੇ ਹਨ । ਇਸ ਦਾ ਵੀ ਤੇ ਕੋਈ ਕਾਰਨ ਹੋ ਸਕਦਾ ਹੈ ਜੋ ਇਨ੍ਹਾਂ ਨੂੰ ਬਸ ਵੇਖਣ ਤੱਕ ਸੀਮਤ ਰੱਖ ਰਿਆਂ ਹੈ।

ਹਾਂ-ਜੀ ਇਸ ਦਾ ਵੀ  ਇੱਕ ਕਾਰਨ ਹੈ ਜੋ ਹੈ ਓਥੋਂ ਦੇ ਲੋਕਾਂ ਦੀ ਆਪਣੀ ਉੱਚੀ ਸੋਚ ਅਤੇ ਦਿਮਾਗ਼ੀ ਸ਼ਕਤੀ ਨੂੰ ਆਪਣੇ ਵਸ ਵਿਚ ਰੱਖਣਾ । ਓਥੋਂ ਦੇ ਲੋਕ ਆਪਣੇ ਮਨੋਰੰਜਨ ਲਈ ਪੋਨੋਗ੍ਰਾਫੀ ਵੀਡੀਓ ਦਾ ਇਸਤੇਮਾਲ ਕਰਦੇ ਹਨ ਤੇ ਦੂਜੀ ਥਾਵੇਂ ਭਾਰਤੀ ਲੋਕ ਇਸਨੂੰ ਆਪਣੇ ਦਿਮਾਗ਼ ਉਪਰ ਇਸਤੇਮਾਲ ਕਰਦੇ ਹਨ । ਜਿਸ ਨਾਲ ਉਹਨਾਂ ਦੀ ਹਵਸ ਦੀ ਅੱਗ ਕੋਈ ਰਿਸ਼ਤਾ ਨਾਤਾ ਨਹੀਂ ਵੇਖਦੀ , ਅਤੇ ਆਪਣੀ ਅੱਗ ਨੂੰ ਖਤਮ ਕਰਨ ਲਈ ਕੁੱਝ ਵੀ ਕਰ ਜਾਂਦੀ ਹੈ ।

ਪੋਨੋਗ੍ਰਾਫੀ ਇੱਕ ਜ਼ਹਿਰ ਬਣ ਗਈ ਹੈ । ਜੋ ਹੋਲੀ ਹੋਲੀ ਮਰਦਾਂ ਦੇ ਨਾਲ – ਨਾਲ ਔਰਤਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ ।  ਜਿਸਦੇ ਜਾਲ ਵਿਚ ਬੱਚੇ ਤੋਂ ਲੈਕੇ ਸੱਮਝਦਾਰ ਵਿਅਕਤੀ ਫ਼ਸਦਾ ਜਾ ਰਿਹਾ ਹੈ ।

ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਇਹਨਾਂ ਪੋਨੋਗ੍ਰਾਫੀ ਵਰਗੀਆਂ ਵੈਬਸਾਈਟ ਤੋਂ ਦੂਰ ਰੱਖੀਏ । ਅਤੇ ਆਪਣੇ ਨਾਲ ਨਾਲ ਆਪਣੇ ਬੱਚੇਆਂ ਨੂੰ ਵੱਧ ਤੋਂ ਵੱਧ ਵਿਦਿਆਂ , ਖੇਡਾਂ ਅਤੇ ਸਾਹਿਤ ਵੱਲ ਜੋੜ ਕੇ ਰੱਖੀਏ । ਜਿਸ ਨਾਲ ਆਪਣਾ ਧਿਆਨ ਇਨ੍ਹਾਂ ਗ਼ਲਤ ਕੰਮਾਂ ਤੋਂ ਹੱਟ ਕਿਸੇ ਸਹੀ ਕੰਮ ਵਲੇ ਲਗੇ ।

ਹੁਣ ਸਾਨੂੰ ਲੋੜ ਹੈ ਇਨ੍ਹਾਂ ਵੈਬਸਾਈਟਾਂ ਦਾ ਖਾਤਮਾ ਕਰਨ ਦੀ , ਜੇਕਰ ਅਸੀਂ ਐਵੇ ਦਾ ਨਾ ਕੀਤਾ ਤਾਂ ਏ ਪੋਨੋਗ੍ਰਾਫੀ ਸਾਡੀ ਆਉਣ ਵਾਲੇ ਨਸਲ ਨੂੰ ਖੋਖਲਾ ਕਰ ਦੇਵੇਗੀ । ਜਿਸਦਾ ਅੰਦਾਜ਼ ਅਸੀਂ ਹੁਣ ਦੇ ਸਮੇ ਵਿੱਚ ਹੋ ਰਹੇ ਬਲਾਤਕਾਰਾਂ ਤੋਂ ਲਗਾ ਸਕਦੇ ਹਾਂ ।

ਸਾਨੂੰ ਲੋੜ ਹੈ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੀ ਅਤੇ ਆਪਣੇ ਆਪ ਨੂੰ ਹੋਰ ਦੁਨੀਆਵੀ ਕੰਮਾਂ ਵਿਚ ਲਗਾਉਣ ਦੀ , ਜਿਸ ਨਾਲ ਸਾਨੂੰ ਦੁਨੀਆਂਦਾਰੀ ਬਾਰੇ ਪਤਾ ਲਗਦਾ ਹੈ ।

ਧੰਨਵਾਦ


ਜਸਕੀਰਤ ਸਿੰਘ
ਮੋ :- 80544-98216
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ ) 

Previous articleਗੁਰਪੁਰਬ ਸਮਾਗਮਾਂ ਦੇ ਮੱਦੇਨਜ਼ਰ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ‘ਚ ਬਣਾਏ ਗਏ ਦੋ ਸੈਲਫੀ ਪੁਆਇੰਟ
Next articleਦੇਸ਼ ਦੇ ਅੰਨਦਾਤਾ ਉੱਪਰ ਵੱਖੋ ਵੱਖ ਥਾਂਵਾ ਤੇ ਕੀਤਾ ਲਾਠੀਚਾਰ ਸਰਕਾਰਾਂ ਦੀ ਅੰਨੀ ਤਸ਼ਦਦ