ਆ ਰਹੇ ਹਾਂ ਦਿੱਲੀਏ ਤੂੰ ਤਿਆਰ ਰਹੀ

ਪੂਜਾ ਪੁੰਡਰਕ
(ਸਮਾਜ ਵੀਕਲੀ)

 

ਅਜੇ ਤਾਂ ਇਹ ਸੂਰਮੇ, ਚਲੇ ਵੀ ਨਹੀਂ ,
ਦੇਖ ਅਸੀਂ ਕਿਸਾਨ ਇਕੱਲੇ ਵੀ ਨਹੀਂ।
ਤੂੰ ਡਰ ਕੇ ਪਹਿਲਾਂ ਹੀ ਕੰਬ ਬੈਠੀ ਏ,
ਤਾਂਹੀਂ ਹਰ ਰਾਹ ਨਾਕੇ ਵੰਡ ਬੈਠੀ ਏ।
ਧੰਨ ਸ਼੍ਰੀ ਗੋਬਿੰਦ ਦੇ ਜਾਏ ਆਂ ਅਸੀਂ,
ਮਾਤਾ ਧਰਤੀ ਦੇ ਪੁੱਤ ਕਹਾਏ ਅਸੀਂ।
ਇਨ੍ਹਾਂ ਪੱਥਰਾਂ ਨੂੰ ਕਰ ਪਾਰ ਜਾਵਾਂਗੇ,
ਨਾ ਸਮਝੀ ਕਿ ਅਸੀਂ ਹਾਰ ਜਾਵਾਂਗੇ।
ਆ ਰਹੇ ਦਿੱਲੀਏ ਤੂੰ ਤਿਆਰ ਰਹੀ,
ਡਰ ਹੋਈ ਬਿੱਲੀਏ ਤਿਆਰ ਰਹੀ।
        

ਲੇਖਕ:-ਪੂਜਾ ਪੁੰਡਰਕ 
ਸ਼ਹਿਰ ਮੂਣਕ( ਸੰਗਰੂਰ)
ਸੰਪਰਕ-7401000274
Previous articleਪੰਜਾਬੀਆਂ ਦੇ ਅਸਲੀ ਭਾਈ
Next articleਮੇਰੇ ਪੰਜਾਬ ਦੇ ਬੱਚੇ….