ਚੁੱਪ ਦੀ ਆਵਾਜ਼

ਮਨਪ੍ਰੀਤ ਕੌਰ
(ਸਮਾਜ ਵੀਕਲੀ)
ਹੁਣ ਆਪਾ ਜਦੋਂ ਵੀ ਮਿਲਾਂਗੇ
ਤੂੰ ਖਾਮੋਸ਼ ਰਹੀ
ਮੈਂ ਤੈਨੂੰ ਨਹੀਂ
ਸਿਰਫ਼ ਆਪਣੀ ਮੁਹੱਬਤ ਨੂੰ ਸੁਣਾਂਗਾ
ਤੇ ਉਸ ਚੁੱਪ ਚ
ਹਜਾਰਾਂ ਗੱਲਾ ਕਰਾਂਗਾ
ਉਹ ਗੱਲਾ
ਜਿਨ੍ਹਾਂ ਦੀ ਜੁਬਾਨ ਨਹੀਂ ਹੁੰਦੀ
ਜਿਨ੍ਹਾਂ ਲਈ ਸ਼ਬਦ ਨਹੀਂ ਬਣੇ
ਤੂੰ ਮੇਰੀ ਹਰ ਗਲ ਦਾ ਹੁੰਗਾਰਾ ਦਈ
ਆਪਣੀਆ ਨਜਰਾਂ ਨੂੰ ਹਲਕਾ ਜਿਹਾ
ਝੁਕਾ ਕੇ
ਤੇਰੇ ਹੱਥ ਦੀ ਛੋਹ ਨੂੰ
ਮੇਰੇ ਹੱਥਾਂ ਨਾਲ  ਛੋਆ ਕੇ
ਫੇਰ ਮੈਂ ਤੈਨੂੰ ਵੀ ਸੁਣਾਂਗਾ
ਤੇਰੀਆਂ ਉਹਨਾ ਗੱਲਾ ਨੂੰ
ਜੋ ਤੂੰ ਬੋਲ ਕੇ ਵੀ
ਨਹੀਂ ਬੋਲਦੀ …
ਮਨਪ੍ਰੀਤ ਕੌਰ
ਫਫੜੇ ਭਾਈ ਕੇ ( ਮਾਨਸਾ )
9914737211
Previous articleਵਾਹਿਗੁਰੂ ਜੀ ਦੀ ਮੇਹਰ ਤੇ NRI ਵੀਰਾ ਦੇ ਸਹਿਯੋਗ ਨਾਲ ਆਪਾ ਇਸ ਸੀਜਨ ਵਿੱਚ ਲੜਕੀਆ ਦੇ ਕਬੱਡੀ ਕੱਪਾ ਦੀ ਸੁਰੂਵਾਤ ਕਰ ਦਿੱਤੀ , ਸਾਰੇ ਪ੍ਰਮੋਟਰ ਵੀਰਾ ਅੱਗੇ ਤੇ ਪੰਜਾਬ, ਹਰਿਆਣੇ ਦੀਆ ਟੂਰਨਾਮੈਂਟ ਕਮੇਟੀਆਂ ਅੱਗੇ ਬੇਨਤੀ ਹੈ ਕਿ ਵੱਧ ਤੋ ਵੱਧ ਲੜਕੀਆ ਦੇ ਕਬੱਡੀ ਕੱਪ ਕਰਵਾਉ , ਮੈ ਬੇਨਤੀ ਕਰਦਾ ਹਾ ਕਿ ਸਾਡਾ ਸਾਥ ਦਿਉ ਮੁੰਡਿਆ ਵਾਗ ਕੁੜੀਆ ਦੇ ਵੀ ਕਬੱਡੀ ਕੱਪ ਕਰਵਾਉ ,
Next articleਯਾਦ ਪੁਰਾਣੀ