(ਸਮਾਜ ਵੀਕਲੀ)
ਕਦਮ ਜੋਂ ਇਹ ਅੱਗੇ ਵੱਧਦੇ ਜਾਂਦੇ ,
ਰਾਹਾਂ ਨੂੰ ਇਹ ਨੇ ਮੱਲਦੇ ਜਾਂਦੇ ।
ਸਫ਼ਰ ਲੰਮਾਂ ਇਹ ਜੋਂ ਤਹਿ ਕਰਨਾ ,
ਪੈਂੜਾ ਨੂੰ ਪਿੱਛੇ ਛੱਡਦੇ ਜਾਂਦੇ ।
ਠੋਕਰ ਲੱਗੀ , ਡਿੱਗੇ ,ਬੈਠੇ ,
ਫ਼ਿਰ ਵੀ ਮੰਜ਼ਿਲ ਵੱਲ ਭੱਜਦੇ ਜਾਂਦੇ ।
ਕਈ ਲੰਘਦੇ ਅੱਗੇ ,ਕੁੱਝ ਦੇਣ ਸਹਾਰੇ ,
ਨਵਿਆਂ ਰਾਹਾਂ , ਨਵੇਂ ਮੁਸਾਫ਼ਿਰ ਮਿਲ਼ਦੇ ਜਾਂਦੇ ।
ਖੌਰੇ ਕਿੱਥੇ ਆਣ ਮੈਨੂੰ ਮੇਰੀ ਮੰਜਿਲ ਮਿਲੇ ,
ਚਾਰੇ ਪਾਸਿਉਂ ਅੱਖੀਂ ਅਸੀਂ ਤੱਕਦੇ ਜਾਂਦੇ ।
ਕਦਮ ਜੋਂ ਇਹ ਅੱਗੇ ਵੱਧਦੇ ਜਾਂਦੇ ,
ਰਾਹਾਂ ਨੂੰ ਇਹ ਨੇ ਮੱਲਦੇ ਜਾਂਦੇ ।
ਮਨਪ੍ਰੀਤ ਕੌਰ
ਫਫੜੇ ਭਾਈ ਕੇ ( ਮਾਨਸਾ )
9914737211