ਗੁਰਸਿੱਖ ਮਹਾਂਸਭਾ ਨੇ ਕਰਵਾਇਆ ਸੰਮੇਲਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):– ਗੁਰਸਿੱਖ ਮਹਾਂਸਭਾ ਵੈਲਫੇਅਰ ਸੁਸਾਇਟੀ ਜ਼ਿਲ•ਾ ਜਲੰਧਰ ਵਲੋਂ ਪਿੰਡ ਮਸਾਣੀਆਂ ਵਿਖੇ ਗੁਰਮਤਿ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਰੱਬੀ ਬਾਣੀ ਦੇ ਭੋਗ ਪਾਏ ਜਾਣ ਉਪਰੰਤ ਭਾਈ ਇੰਦਰਜੀਤ ਸਿੰਘ ਅਰਸ਼ੀ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਸੰਗਤ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਆਈਆਂ ਸੰਗਤਾਂ ਨੂੰ ਗੁਰਸਿੱਖ ਜੀਵਨ ਅਪਨਾਉਣ ਲਈ ਪ੍ਰੇਰਿਆ।

ਇਸ ਮੌਕੇ ਬੁੱਧੀਜੀਵੀ ਭਾਈ ਅੰਮ੍ਰਿਤਪਾਲ ਸਿੰਘ, ਆਰ ਕੇ ਬੈਂਸ ਐਡਵੋਕੇਟ, ਦਰਸ਼ਨ ਲਾਲ ਜੇਠੂ ਮਜਾਰਾ, ਵਿਜੇ ਕੁਮਾਰ ਬੱਧਣ ਬਸਪਾ ਪੰਜਾਬ ਸਕੱਤਰ, ਹਲਕਾ ਪ੍ਰਧਾਨ ਲਲਿਤ ਕੁਮਾਰ ਅੰਬੇਡਕਰੀ ਹਲਕਾ ਇੰਚਾ. ਹੰਸ ਰਾਜ ਢੱਡਾ, ਧਰਮਪਾਲ ਕੂਪੁਰ, ਨੰਬਰਦਾਰ ਪ੍ਰੇਮ ਪਾਲ ਕਠਾਰ, ਡਾ. ਰਵੀ ਆਦਮਪੁਰ, ਵਿਸ਼ੇਸ਼ ਤੌਰ ਤੇ ਪੰਹੁਚੇ। ਇਸ ਤੋਂ ਇਲਾਵਾ ਗੁਰਸਿੱਖ ਮਹਾਂਸਭਾ ਦੇ ਅਹੁਦੇਦਾਰ ਪ੍ਰਧਾਨ ਧਰਮਿੰਦਰ ਸਿੰਘ ਮਸਾਣੀਆਂ, ਉਪ ਪ੍ਰਧਾਨ ਗੁਰਚਰਨ ਸਿੰਘ ਜਖਮੀਂ, ਜਨਰਲ ਸਕੱਤਰ ਪ੍ਰਸ਼ੋਤਮ ਸਿੰਘ, ਕੈਸ਼ੀਅਰ ਸੋਮ ਪਾਲ ਸਿੰਘ, ਪ੍ਰੈਸ ਸਕੱਤਰ ਸਰਬਜੀਤ ਸਿੰਘ, ਮਨਮੋਹਨ ਸਿੰਘ ਤਲਵਾੜਾ, ਜਗਤਾਰ ਸਿੰਘ ਘੁੜਿਆਲ, ਪ੍ਰਦੀਪ ਸਿੰਘ ਦੂਹੜੇ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਅਤੇ ਪਾਠੀ ਸਿੰਘਾਂ ਨੇ ਸਮਾਗਮ ਵਿਚ ਹਾਜ਼ਰੀ ਭਰੀ। ਸਟੇਜ ਦੀ ਸੇਵਾ ਗੁਰਚਰਨ ਸਿੰਘ ਜਖਮੀਂ ਵਲੋਂ ਨਿਭਾਈ ਗਈ। ਗੁਰੂ ਘਰ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਮਾ. ਜਸਪਾਲ ਸਿੰਘ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Previous articleਸੁਫ਼ੀ ਲੇਖਕ ਰਾਮ ਜੀ ਦੀ ‘ਤੱਕੀਏ ਤੇਰੀਆਂ ਰਾਹਾਂ’ ਸੂਫ਼ੀ ਪੁਸਤਕ ਦੀ ਘੁੰਡ ਚੁਕਾਈ
Next article‘ਇਸ਼ਕ’ ਟਰੈਕ ਨਾਲ ਭਰ ਰਹੀ ਹਾਜ਼ਰੀ ਰਜਨੀ ਜੈਨ ਆਰੀਆ