ਸ਼ੇਅਰ ਬਾਜ਼ਾਰ: ਸੈਂਸੈਕਸ ਨੇ ਲਾਈ 704 ਅੰਕਾਂ ਦੀ ਛਾਲ

ਮੁੰਬਈ (ਸਮਾਜ ਵੀਕਲੀ) : ਵਿਸ਼ਵ ਵਿੱਚ ਮਜ਼ਬੂਤੀ ਦੇ ਚੱਲਦਿਆਂ ਬੀਐਸਈ ਸੈਂਸੈਕਸ ਸੋਮਵਾਰ ਨੂੰ 704 ਅੰਕਾਂ ਦੀ ਛਾਲ ਲਾ ਕੇ ਹੁਣ ਤਕ ਦੇ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਇਡਲ ਦੀ ਜਿੱਤ ਮਗਰੋਂ ਵਿਸ਼ਵ ਬਾਜ਼ਾਰ ਵਿੱਚ ਤੇਜ਼ੀ ਆਈ ਹੈ, ਜਿਸ ਦਾ ਘਰੇਲੂ ਬਾਜ਼ਾਰ ’ਤੇ ਵੀ ਸਕਾਰਾਤਮਕ ਅਸਰ ਪਿਆ ਹੈ। ਸੈਂਸੈਕਸ ਕਾਰੋਬਾਰ ਦੌਰਾਨ ਇਕ ਵਾਰ 42,645 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਅਖੀਰ ਇਹ 704 ਅੰਕਾਂ(1.68 ਫੀਸਦੀ) ਦੀ ਬੜ੍ਹਤ ਨਾਲ 42,597 ਅੰਕਾਂ ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ।

Previous articleਰਾਜਪਾਲ ਕੋਸ਼ਿਆਰੀ ਵੱਲੋਂ ਦੇਸ਼ਮੁੱਖ ਨਾਲ ਫੋਨ ’ਤੇ ਗੱਲਬਾਤ
Next articlePutin reshuffles Russian cabinet