ਗੈਰ-ਕਾਨੂੰਨੀ ਨਿਰਮਾਣ ਢਾਹੁਣ ਦੌਰਾਨ ਕੰਪਿਊਟਰ ਬਾਬਾ ਗ੍ਰਿਫ਼ਤਾਰ

ਇੰਦੌਰ (ਸਮਾਜ ਵੀਕਲੀ) : ਕੰਪਿਊਟਰ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਅਖ਼ੌਤੀ ਸਾਧ ਨਾਮਦੇਵ ਤਿਆਗੀ ਜਿਸ ਕੋਲ ਕਾਂਗਰਸ ਦੀ ਸਰਕਾਰ ਵੇਲੇ ਰਾਜ ਮੰਤਰੀ ਦਾ ਅਹੁਦਾ ਸੀ, ਨੂੰ ਅੱਜ ਉਸ ਦੇ ਛੇ ਸਾਥੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਕਿਹਾ ਕਿ ਇੱਥੇ ਨਾਮਦੇਵ ਤਿਆਗੀ ਨੇ ਗੈਰਕਾਨੂੰਨੀ ਤੌਰ ’ਤੇ ਆਸ਼ਰਮ ਬਣਾਇਆ ਹੋਇਆ ਸੀ ਜਿਸ ਨੂੰ ਢਾਹੁਣ ਦੀ ਕਾਰਵਾਈ ਦੌਰਾਨ ਮਾਹੌਲ ਖ਼ਰਾਬ ਹੋਣ ਤੋਂ ਰੋਕਣ ਲਈ ਅੱਜ ਕੰਪਿਊਟਰ ਬਾਬਾ ਉਰਫ਼ ਨਾਮਦੇਵ ਤਿਆਗੀ ਅਤੇ ਉਸ ਦੇ ਛੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਿਆਗੀ ਨੂੰ ਸਾਬਕਾ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ਵਾਲੀ ਰਾਜ ਦੀ ਪਿਛਲੀ ਕਾਂਗਰਸ ਸਰਕਾਰ ਨੇ ਇਕ ਨਦੀ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਹੋਇਆ ਸੀ। ਇੰਦੌਰ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਇਕ ਜਾਂਚ ਦੌਰਾਨ ਸ਼ਹਿਰ ਦੇ ਬਾਹਰਵਾਰ ਤਿਆਗੀ ਦੇ ਆਸ਼ਰਮ ਕੰਪਲੈਕਸ ਵਿੱਚ ਦੋ ਏਕੜ ਸਰਕਾਰੀ ਜ਼ਮੀਨ ’ਤੇ ਗੈਰਕਾਨੂੰਨੀ ਕਬਜ਼ਾ ਅਤੇ ਨਿਰਮਾਣ ਪਾਇਆ ਗਿਆ ਸੀ।

Previous articleਵਾਤਾਵਰਨ ਪੱਖੋਂ ਸੰਵੇਦਨਸ਼ੀਲ 56,825 ਵਰਗ ਕਿਲੋਮੀਟਰ ਦੀ ਹੱਦਬੰਦੀ ਸਬੰਧੀ ਨੋਟੀਫਿਕੇਸ਼ਨ ਖ਼ਿਲਾਫ਼ ਅਰਜ਼ੀ ਦਾਇਰ
Next articleਭਾਜਪਾ ਨੇਤਾਵਾਂ ਵੱਲੋਂ ਅਰਨਬ ਗੋਸਵਾਮੀ ਦੇ ਹੱਕ ’ਚ ਮੁਜ਼ਾਹਰੇ ਦੀ ਕੋਸ਼ਿਸ਼