(ਸਮਾਜ ਵੀਕਲੀ)
ਜੰਤਾ ਨੂੰ ਦੁਖੀ ਕਰਦੀ ਇਕ ਤਰਫੀ ਸਰਕਾਰ।
ਜਬਰ ਕਰੇ ਸਰਕਾਰ ਜੋ, ਲੋਕੀ ਦੇਣ ਨਿਕਾਰ।
ਕਿਸਾਨਾਂ ਦੀ ਆਸ ਉਮਦਿ ਨੂੰ, ਹੈ ਮੋਦੀ ਢਾ ਗਿਆ।
ਕੰਮੀਆਂ ਦੇ ਘਰ ਜਾਂਦਾ ਜਾਂਦਾ, ਲਾਬੂ ਲਾਗਿਆ।
ਹੱਟੀਆਂ ਭੱਠੀਆਂ ਬੰਦ ਕਰਾ ਕੇ, ਅਪ ਜੱਸ ਏਸ ਨੇ ਖੱਟਿਆ।
ਉਸ ਖਾਤੇ ਵਿਚ ਪੈਣਾ ਇਸਨੇ, ਜੋ ਲੋਕਾਂ ਲਈ ਪੱਟਿਆ।
ਪੰਜਾਬੀ ਬੋਲੀ ਦੇ ਵਾਸਤੇ, ਬਣਿਆ ਦਿਸੇ ਕਸਾਈ।
ਭਾਰਤ ਦੇ ਵਿਚ ਚਾਰ ਚੁਫੇਰੇ, ਮੱਚਗੀ ਹਾਲ ਦੁਹਾਈ।
ਕਸ਼ਮੀਰ ਵਿਚ ਵੀ ਲੋਕ ਏਸ ਨੇ ਬੇ-ਕਸੂਰ ਮਰਵਾਏ।
ਮੱਨੁਖਤਾ ਉਤੇ ਜਬਰ ਮੋਦੀ ਨੇ, ਹਰ ਪਾਸੇ ਹੀ ਢਾਏ।
ਕਾਲੇ ਕਨੂੰਨ ਬਣਾ ਏਸ ਨੇ, ਪਰਜਾ ਬਹੁਤ ਸਤਾਈ।
ਨੋਟ ਬੰਦੀ ਤੇ ਸਿਆਪੇ ਏ ਸਦੇ, ਕਰਦੀ ਰਹੀ ਲੋਕਾਈ।
ਲੋਕਾਂ ਦਿੱਤਾ ਸਾਥ ਏਸਨੂੰ, ਤਾਂ ਕੁਰਸੀ ਚੜਿਆ।
ਭੂੱਲ ਗਿਆ ਇਹ ਕੀ ਤੇ ਵਾਹਦੇ, ਨਾਗ ਏਸ ਦੇ ਲੜਿਆ।
ਖੁਸ਼ਹਾਲੀ ਦੇਸ਼ ਪੰਜਾਬ ਦੀ, ਨਹੀਂ ਸੈਂਟਰ ਚਉਂਦਾ।
ਸਟੇਸ਼ਨ ਵਾਲ਼ੀ ਚਾਹਦਾ, ਏਸ ਨੂੰ ਨਹੀਂ ਚੇਤਾ ਆਉਂਦਾ।
ਵੋਟਾ ਵੇਲੇ ਵੀ ਝੂਠ ਬੋਲਕੇ, ਸੀ ਲੋਕਾਂ ਨੂੰ ਠੱਗਿਆ।
ਲੋਟੂਆਂ ਪਿਛੇ ਲਗ ਮੋਦੀ ਨੇ ਬ-ਲੋੜਾ ਮੂੰਹ ਅੱਡਿਆ
ਭਰਿਆ ਜੋ ਨਾਲ ਹੰਕਾਰ ਦੇ, ਉਸ ਜਾਬਰ ਨੂੰ ਢਾਉਣਾ।
ਸ਼ਾਰੇ ਦੇਸ਼ ਦੇ ਕਿਰਤੀ ਵੀਰਾਂ,ੁ ਏਹ ਕੁਰਸੀ ਓਲਾਹੁਣਾ
ਧਾਨਾਂ ਵਿਚੋਂ ਜਿਓਂ ਢੀਲੇ ਦੀ, ਕਰਨ ਕਿਸਾਨ ਸਫ਼ਾਈ।
ਦੋਸ਼ੀ ਦੇਸ਼ ਦੇ ਛੱਡਣੇ ਨਾ ਹੀ ਅੱਤ ਜਿਨ੍ਹਾਂ ਨੇ ਚਾਈ।
ਪੂੰਜੀ ਪਤੀਆਂ ਦੇ ਸੰਗ ਰਲ਼ ਕੇ, ਇਹ ਆਪੇ ਨੂੰ ਭੁਲਿਆ।
ਅੱਛੇ ਦਿਨਾਂ ਦੇ ਲਾਰੇ ਲਾ ਕੇ, ਝੂਠ ਪਾਲੜੇ ਤੁਲਿਆ।
ਖਾਲੇ ਕਨੂੰਨ ਦਾ ਤਾਣਾ ਪੇਟਾ, ਕੱਠਿਆ ਹੋ ਜਲਾਉਣਾ।
ਅੰਬਰੋ ਟੁਟੇ ਤਾਰੇ ਵਾਂਗੂ, ਮੁੜ ਮੋਦੀ ਨਾ ਥਿਉਂਣਾ।
ਰੱਜ ਕੇ ਭਾਰਤ ਲੁੱਟਿਆ ਏਸ ਨੇ, ਝੂਠ ਨੇ ਪੈਰ ਪਸਾਰੇ।
ਗੁਜਰਾਤ ਵਿਚ ਵੀ ਐਮ ਪੀ ਬਣ ਕੇ, ਮੁਸਲਮਾਨ ਇਸ ਮਾਰੇ।
ਸਿੱਖਾਂ ਕੋਲੋ ਜ਼ਮੀਨਾਂ ਖੋਈਆਂ, ਜਬਰ ਵਥੇਰੇ ਕਰਲੇ।
ਬੇ-ਕਸੂਰ ਹੀ ਮਾਰੇ ਪਲਿਸ ਨੇ,ਰਿਸ਼ਵਤ ਲੈ ਘਰ ਭਰਲੇ।
ਰਲ ਕੇ ਵੀਰ ਪੰਜਾਬੀ ਸ਼ੇਰੋ, ਮਾਰਿਓ ਚੋਟ ਕਰਾਰੀ।
ਗੋਡਿਆਂ ਭਾਰ ਏਸ ਨੂੰ ਸੁਟਣਾ, ਮੁੜ ਨਾ ਉੱਠੇ ਹੰਕਾਰੀ।
ਉੱਠ ਤੇ ਚੜੇ ਨੂੰ ਕੁੱਤਾ ਕਟ ਜੇ, ਅੁਉਣ ਜਦੋਂ ਦਿਨ ਮਾੜੇ।
ਵਾਂਗ ਸਫੈਦੇ ਘੜਨੇ ਦੋਸ਼ੀ, ਏਕਤਾ ਦੇ ਕੁਹਾੜੇ।
ਜਿਵੇਂ ਬਾਲ ਨੂੰ ਠੁੱਡੇ ਵਜਦੇ, ਆ ਕੀ ਉਮੇਂ ਰੁੜਦੇ।
ਗੱਲਾਂ ਨਾਲ ਹੰਕਾਰੀ ਬੰਦੇ, ਕਦੇ ਨਾ ਪਿਛੇ ਮੁੜਦੇ।
ਵੋਟਾਂ ਵੇਲੇ ਇਹ ਰਾਹ ਦਾ ਰੋੜਾ, ਭੰਨ ਪਰੇ ਹਟਾਉਣਾ।
ਸਰੂਪ ਮੰਡੇਰਾ ਰਲ਼ ਮੋਦੀ ਨੂੰ, ਲੋਕਾਂ ਸਬਕ ਸਿਖਾਉਣਾ।
Sarup S. Monder