ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬੀ ਗਾਇਕ ਅਮ੍ਰਿਤ ਪਾਲਾ ਦੀ ਅਵਾਜ ਵਿੱਚ ਗੀਤਕਾਰ ਮਨਮੋਹਨ ਜੱਖੂ ਜਰਮਨ ਦਾ ਲਿਖਿਆ ਹੋਇਆ ਗੀਤ ਅੱਜ ਰਿਕਾਰਡ ਕੀਤਾ ਗਿਆ । ਗੀਤਕਾਰ ਗੋਰਾ ਢੇਸੀ ਤੋ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬੀ ਗਾਇਕ ਅਮ੍ਰਿਤ ਪਾਲਾ ਦੀ ਅਵਾਜ ਵਿੱਚ ਗੀਤਕਾਰ ਮਨਮੋਹਨ ਜੱਖੂ ਜਰਮਨ ਦਾ ਲਿਖਿਆ ਹੋਇਆ ਗੀਤ ਆਰ ਕੇ ਸਟੂਡੀਉ ਜਲੰਧਰ ਵਿਖੇ ਸੰਗੀਤਕਾਰ ਰਮਨ ਰਾਹੀ ਦੇ ਸੰਗੀਤ ਵਿੱਚ ਰਿਕਾਰਡ ਕੀਤਾ ਗਿਆ। ਇਸ ਗੀਤ ਨੂੰ ਲਿਖਦਿਆ ਸਮੇ ਗੀਤਕਾਰ ਜੱਖੂ ਜਰਮਨ ਨੇ ਬਹੁਤ ਹੀ ਅਲੱਗ ਸ਼ਬਦਾਵਲੀ ਦੀ ਵਰਤੋ ਕੀਤੀ ਹੈ । ਜੋ ਵੇਖਣ ਸੁਨਣ ਵਾਲੇ ਦੀ ਪਹਿਲੀ ਪਸੰਦ ਬਣੇਗਾ । ਬਹੁਤ ਹੀ ਪ੍ਭਾਵ ਸਾਲੀ ਗੀਤਕਾਰੀ ਜਿਸ ਦਾ ਹਰ ਲਫਜ ਦਿਲ ਤੇ ਗਹਿਰਾ ਅਸਰ ਕਰਦਾ ਹੈ । ਇਸ ਗੀਤ ਦੇ ਸੰਗੀਤ ਦਾ ਕੰਮ ਮੁਕੰਮਲ ਹੋਣ ਤੋ ਬਾਅਦ ਇਸ ਗੀਤ ਦਾ ਵੀਡੀਓ ਤਿਆਰ ਕਰਕੇ ਬਹੁਤ ਹੀ ਵੱਡੇ ਪੱਧਰ ਤੇ ਟੀ ਵੀ ਚੈਨਲਾ ਯੂ ਟਿਊਬ ਅਤੇ ਅਲੱਗ-ਅਲੱਗ ਸਾਇਟਾ ਤੇ ਰਿਲੀਜ ਕੀਤਾ ਜਾਵੇਗਾ। ਗਾਇਕ ਅਮ੍ਰਿਤ ਪਾਲਾ ਨੇ ਇਹ ਗੀਤ ਬਹੁਤ ਹੀ ਸੁਰੀਲੀ ਅਵਾਜ ਵਿੱਚ ਗਾਇਆ ਹੈ, ਜੋ ਆਉਣ ਵਾਲੇ ਸਮੇ ਲਈ ਮਿਸਾਲ ਕਾਇਮ ਕਰੇਗਾ, ਮੈ ਉਮੀਦ ਕਰਦਾ ਹਾ ਕਿ ਆਪ ਸਭ ਪਹਿਲਾ ਰਿਲੀਜ ਕੀਤੇ ਗਏ ਗੀਤਾ ਤੋ ਵੀ ਜਿਆਦਾ ਪਿਆਰ ਸਤਿਕਾਰ ਬਖਸੋਗੇ ।
HOME ਪੰਜਾਬੀ ਗਾਇਕ ਅੰਮ੍ਰਿਤ ਪਾਲਾ ਦੀ ਅਵਾਜ ਵਿੱਚ ਗੀਤਕਾਰ ਮਨਮੋਹਨ ਜੱਖੂ ਜਰਮਨ...