ਮੰਗਾਂ ਨਾ ਮੰਨੀਆਂ ਤਾਂ ਕਿਸਾਨ ਕਰਨਗੇ ਹੋਰ ਵੀ ਸੰਘਰਸ਼ ਤੇਜ਼ – ਖੰਗੂੜਾ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮੋਦੀ ਸਰਕਾਰ ਦੁਆਰਾ ਲਿਆਂਦੇ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਪ੍ਰਧਾਨ ਗੁਰਵਿੰਦਰ ਖੰਗੁੜਾ ਦੀ ਅਗਵਾਈ ਵਿਚ ਮੋਦੀ ਸਰਕਾਰ ਦਾ ਸ਼ਾਮਚੁਰਾਸੀ ਬੱਸ ਅੱਡੇ ਵਿਚ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਧਾਨ ਖੰਗੂੜਾ ਨੇ ਕਿਹਾ ਕਿ ਜਦ ਤੱਕ ਮੋਦੀ ਸਰਕਾਰ ਕਿਸਾਨਾਂ ਦੀ ਜਾਇਜ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਭਾਜਪਾ ਲੀਡਰਾਂ ਦੀ ਵਿਰੋਧ ਕੀਤਾ ਜਾਵੇਗਾ ਅਤੇ ਪਿੰਡਾਂ ਵਿਚ ਵੜਨ ਨਹੀਂ ਜਾਵੇਗਾ। ਜੇਕਰ ਇਹ ਕਾਨੂੰਨ ਵਾਪਿਸ ਨਹੀਂ ਲਿਆ ਤਾਂ ਕਿਸਾਨ ਆਪਣੇ ਹੱਕਾਂ ਖਾਤਰ ਪੰਜਾਬ ਭਰ ਵਿਚ ਆਪਣੇ ਸ਼ੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਇਸ ਮੌਕੇ ਅਵਤਾਰ ਸਿੰਘ ਕੰਧਾਲਾ ਜੱਟਾਂ, ਭੁਪਿੰਦਰ ਸਿੰਘ ਲਾਲੀ ਧਾਮੀ, ਬਲਜੀਤ ਬੀਤਾ, ਹਰਮੰਦਰ ਬਾਜਵਾ, ਮੰਨਾ ਮੁਹੱਦੀਪੁਰ, ਨੰਬਰਦਾਰ ਮਨਦੀਪ ਧਾਮੀ, ਨੰਬਰਦਾਰ ਅਵਤਾਰ ਚੱਠਾ, ਗੁਰਜਪਾਲ ਤਲਵੰਡੀ, ਬਿੱਕਾ ਪੰਡੋਰੀ, ਹਰਵਿੰਦਰ ਚੰਦੇੜ, ਚਰਨਜੀਤ ਵਾਹਦ, ਹੈਪੀ ਬਾਦੋਵਾਲ, ਸ਼ੀਰਾ ਤਾਰਾਗੜ•, ਸੋਨੂੰ ਭਲਵਾਨ, ਨਰਿੰਦਰ ਪੰਡੋਰੀ, ਗੋਪੀ ਪਿੰਡ ਕਾਣੇ, ਦੀਪਾ ਪਿੰਡ ਲੰਮੇ, ਬੱਬੀ ਪੰਡੋਰੀ, ਅਰਸ਼ ਪੰਡੋਰੀ, ਗੁਰਵਿੰਦਰ ਪੰਡੋਰੀ, ਗੁਰਪ੍ਰੀਤ ਪਿੰਡ ਲੰਮੇ, ਤਜਿੰਦਰ ਕਾਲਕਟ, ਹਰਜਿੰਦਰ ਸਿੰਘ, ਬਲਵੀਰ ਸਿੰਘ, ਕਮਲਜੀਤ ਸਿੰਘ, ਨਿਰਮਲ ਤਾਰਾਗੜ•, ਬੱਬੂ ਨੂਰਪੁਰ ਸਮੇਤ ਕਈ ਹੋਰ ਹਾਜ਼ਰ ਸਨ।