ਕੇਂਦਰ ਤੇ ਬਿਹਾਰ ’ਚ ਬੰਦੀ ਸਰਕਾਰਾਂ, ਇਸ ਲਈ ਮਹਾ ਗਠਜੋੜ ਨੂੰ ਵੋਟ ਪਾਓ: ਸੋਨੀਆ ਗਾਂਧੀ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਬਿਹਾਰ ਦੇ ਵੋਟਰਾਂ ਨੂੰ ਰਾਜ ਵਿਧਾਨ ਸਭਾ ਚੋਣਾਂ ਵਿਚ ਮਹਾ ਗੱਠਜੋੜ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰਾਜ ਬਦਲਾਅ ਦੇ ਰਾਹ ’ਤੇ ਹੈ ਅਤੇ ਲੋਕਾਂ ਦੀ ਆਵਾਜ਼, ਆਰਜੇਡੀ, ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਦਾ ਗੱਠਜੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਕੇਂਦਰ ਅਤੇ ਬਿਹਾਰ ਵਿੱਚ ‘ਬੰਦੀ ਸਰਕਾਰਾਂ’ ਹਨ, ਜਿਨ੍ਹਾਂ ਨੇ ਨੋਟਬੰਦੀ, ਤਾਲਾਬੰਦੀ, ਵਪਾਰ-ਕਾਰੋਬਾਰ ਬੰਦੀ, ਆਰਥਿਕ ਬੰਦੀ, ਖੇਤੀਬਾੜੀ ਬੰਦੀ ਅਤੇ ਰੋਟੀ-ਰੁਜ਼ਗਾਰ ਬੰਦੀ ਕੀਤੀ ਹੈ।’ ਸ੍ਰੀਮਤੀ ਸੋਨੀਆ ਨੇ ਵੀਡੀਓ ਸੰਦੇਸ਼ ਵਿੱਚ ਕਿਹਾ, ‘‘ ਅੱਜ ਬਿਹਾਰ ਵਿੱਚ ਸੱਤਾ ਤੇ ਉਸ ਦੇ ਹੰਕਾਰ ਵਿੱਚ ਡੁੱਬੀ ਸਰਕਾਰ ਆਪਣੇ ਰਾਹ ਤੋਂ ਭਟਕ ਗਈ ਹੈ। ਨਾ ਉਸ ਦੀ ਕਰਨੀ ਚੰਗੀ ਹੈ ਤੇ ਨਾ ਹੀ ਕਥਨੀ।’

Previous articleਲਹਿਰਾਗਾਗਾ ’ਚ ਰਿਲਾਇੰਸ ਪੈਟਰੋਲ ਪੰਪ ਅੱਗੇ ਕਿਸਾਨਾਂ ਦਾ ਧਰਨਾ ਜਾਰੀ
Next articleਖੇਤੀ ਕਾਨੂੰਨ: ਕੌਮੀ ਕਿਸਾਨ ਲਹਿਰ ਲਈ ਖਾਕਾ ਤਿਆਰ