ਪੈਰਿਸ (ਸਮਾਜ ਵੀਕਲੀ) : ਗਰੀਨਵਿਚ ਮੀਨ ਟਾਈਮ ਅਨੁਸਾਰ ਹਰ ਸਾਲ ਸਰਦੀਆਂ ਵਿਚ ਬਦਲਦੇ ਟਾਈਮ ਅਨੁਸਾਰ ਐਤਵਾਰ ਰਾਤ ਨੂੰ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਗਿਆ ਹੈ। ਰਾਤ ਦੇ ਦੋ ਵਜੇ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋਣ ਨਾਲ ਯੂਰਪ ਦਾ ਸਮਾਂ ਭਾਰਤ ਨਾਲੋਂ ਸਾਢੇ ਚਾਰ ਘੰਟੇ ਪਿੱਛੇ ਹੋ ਗਿਆ ਹੈ। ਹੁਣ ਇਹ ਟਾਈਮ ਅਗਲੇ ਸਾਲ ਮਾਰਚ 2021 ਵਿਚ ਤਬਦੀਲ ਹੋਵੇਗਾ। ਦਿਨ ਦੀ ਰੌਸ਼ਨੀ ਦੇ ਸਮੇਂ ਵਿਚ ਤਬਦੀਲੀ ਆਉਣ ਕਾਰਨ ਯੂਰਪ ਵਿਚ ਹਰ ਸਾਲ ਸਰਦੀਆਂ ਨੂੰ ਅਕਤੂਬਰ ਦੇ ਆਖ਼ਰੀ ਐਤਵਾਰ ਅਤੇ ਗਰਮੀਆਂ ਵਿਚ ਮਾਰਚ ਦੇ ਆਖ਼ਰੀ ਐਤਵਾਰ ਨੂੰ ਇਹ ਸਮਾਂ ਬਦਲਦਾ ਹੈ।