ਵਾਸ਼ਿੰਗਟਨ (ਸਮਾਜ ਵੀਕਲੀ) : ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਊਮੀਦਵਾਰ ਜੋਅ ਬਾਇਡਨ ਨੇ ਕਿਹਾ ਕਿ ਜੇਕਰ ਊਹ ਰਾਸ਼ਟਰਪਤੀ ਚੋਣਾਂ ਜਿੱਤ ਕੇ ਸੱਤਾ ’ਚ ਆਊਂਦੇ ਹਨ ਤਾਂ 1.1 ਕਰੋੜ ਤੋਂ ਵੱਧ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।
ਬਾਇਡਨ ਨੇ ਇਸ ਨੂੰ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਵਾਲੇ ਆਪਣੇ ਕੰਮਾਂ ਵਿੱਚੋਂ ਇੱਕ ਦੱਸਿਆ, ਜਿਨ੍ਹਾਂ ਵਿੱਚ ਕੋਵਿਡ-19 ਨਾਲ ਲੜਨਾ, ਆਰਥਿਕਤਾ ਨੂੰ ਮੁੜ ਲੀਹੇ ਪਾਊਣਾ ਅਤੇ ਦੁਨੀਆ ਵਿੱਚ ਅਮਰੀਕਾ ਦੀ ਸਰਦਾਰੀ ਮੁੜ ਕਾਇਮ ਕਰਨਾ ਸ਼ਾਮਲ ਹਨ। ਇੱਕ ਵਰਚੁਅਲ ਸਮਾਗਮ ’ਚ ਬੁੱਧਵਾਰ ਨੂੰ ਬਾਇਡਨ ਨੇ ਕਿਹਾ ਕਿ ਸਰਹੱਦ ’ਤੇ ਜੋ ਰਿਹਾ ਹੈ ਊਸ ਨਾਲ ਨਜਿੱਠਣ ਦੀ ਲੋੜ ਹੈ। ਊਨ੍ਹਾਂ ਕਿਹਾ, ‘ਮੈਂ ਹਾਊਸ ਤੇ ਸੈਨੇਟ ’ਚ ਇੱਕ ਪਰਵਾਸ ਬਿੱਲ ਭੇਜਣ ਜਾ ਰਿਹਾ ਹੈ, ਜਿਹੜਾ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਮੁਹੱਈਆ ਕਰਵਾਏਗਾ।’